1 ਪਤਰਸ 1

ਉਹ ਸਮੇਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦੋਂ ਮਸੀਹ ਦੇ ਦੁੱਖਾਂ ਅਤੇ ਉਸ ਦੇ ਬਾਅਦ ਦੀ ਮਹਿਮਾ ਬਾਰੇ ਪਹਿਲਾ ਹੀ ਗਵਾਹੀ ਦਿੰਦਾ ਸੀ।

1 Peter 1:11 (UKJV) Searching what, or what manner of time the Spirit of Christ which was in them did signify, when it testified beforehand the sufferings of Christ, and the glory that should follow.

9ਕਿਉਂ ਜੋ ਤੁਸੀਂ ਆਪਣੀ ਨਿਹਚਾ ਦਾ ਅਖੀਰੀ ਨਤੀਜਾ ਪ੍ਰਾਪਤ ਕਰ ਰਹੇ ਹੋ, ਅਰਥਾਤ ਜੋ ਤੁਹਾਡੀਆਂ ਪ੍ਰਾਣਾਂ ਦੀ ਮੁਕਤੀ ਹੈ।

10ਇਸ ਮੁਕਤੀ ਦੇ ਸੰਬੰਧ ਵਿੱਚ, ਨਬੀ ਉਸ ਕਿਰਪਾ ਦੀ ਭਵਿੱਖਬਾਣੀ ਕਰਦੇ ਸਨ ਜੋ ਤੁਹਾਡੇ ਤੇ ਆਉਣ ਵਾਲੀ ਸੀ, ਜਿਸ ਦੇ ਵਿਖੇ ਉਹ ਤੱਕਦੇ ਅਤੇ ਬਹੁਤ ਧਿਆਨ ਨਾਲ ਭਾਲ ਕਰਦੇ ਸਨ,

11ਉਹ ਸਮੇਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦੋਂ ਮਸੀਹ ਦੇ ਦੁੱਖਾਂ ਅਤੇ ਉਸ ਦੇ ਬਾਅਦ ਦੀ ਮਹਿਮਾ ਬਾਰੇ ਪਹਿਲਾ ਹੀ ਗਵਾਹੀ ਦਿੰਦਾ ਸੀ।

12ਪਰਮੇਸ਼ਵਰ ਦੁਆਰਾ ਉਨ੍ਹਾਂ ਨਬੀਆਂ ਉੱਤੇ ਇਹ ਪ੍ਰਗਟ ਕੀਤਾ ਗਿਆ ਸੀ ਕਿ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਬੋਲਦੇ ਸਨ, ਜੋ ਹੁਣ ਉਨ੍ਹਾਂ ਲੋਕਾਂ ਦੁਆਰਾ ਤੁਹਾਨੂੰ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਦੁਆਰਾ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇੱਥੋਂ ਤੱਕ ਕਿ ਦੂਤ ਇਨ੍ਹਾਂ ਘਟਨਾਵਾਂ ਨੂੰ ਵੇਖਣ ਲਈ ਤਰਸਦੇ ਹਨ।

13ਇਸ ਲਈ, ਬੁੱਧ ਨਾਲ ਜੋ ਸੁਚੇਤ ਅਤੇ ਪੂਰੀ ਤਰ੍ਹਾਂ ਸੂਝਵਾਨ ਹਨ, ਕਿਰਪਾ ਤੇ ਉਮੀਦ ਰੱਖੋ ਜੋ ਤੁਹਾਡੇ ਉੱਤੇ ਆਵੇਗੀ ਜਦੋਂ ਯਿਸ਼ੂ ਮਸੀਹ ਆਪਣੀ ਆਮਦ ਤੇ ਪ੍ਰਗਟ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.