20ਮਸੀਹ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਪਰਮੇਸ਼ਵਰ ਦੁਆਰਾ ਠਹਿਰਾਇਆ ਗਿਆ ਸੀ, ਪਰ ਇਹ ਤੁਹਾਡੇ ਲਈ ਅੰਤ ਸਮੇਂ ਵਿੱਚ ਪ੍ਰਗਟ ਹੋਇਆ ਸੀ।
21ਉਸ ਦੇ ਦੁਆਰਾ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਮਹਿਮਾ ਦਿੱਤੀ, ਅਤੇ ਇਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਅਤੇ ਉਮੀਦ ਪਰਮੇਸ਼ਵਰ ਉੱਤੇ ਹੋਵੇ।
22ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ।
23ਕਿਉਂ ਜੋ ਤੁਸੀਂ ਨਵਾਂ ਜਨਮ ਪਾਇਆ ਹੈ, ਨਾਸ਼ਵਾਨ ਬੀਜ ਤੋਂ ਨਹੀਂ, ਪਰ ਅਵਿਨਾਸ਼ੀ ਵਾਲਾ ਹੈ ਜਿਹੜਾ ਪਰਮੇਸ਼ਵਰ ਦੇ ਬਚਨ ਦੁਆਰਾ ਹੈ ਜੋ ਜਿਉਂਦਾ ਅਤੇ ਸਥਿਰ ਹੈ।
24ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ, ਕਿ, “ਸਾਰੇ ਲੋਕ ਘਾਹ ਦੇ ਸਮਾਨ ਹਨ, ਅਤੇ ਉਨ੍ਹਾਂ ਦੀ ਸਾਰੀ ਮਹਿਮਾ ਖੇਤ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,