1 ਪਤਰਸ 1

ਹਾਲਾਂਕਿ ਤੁਸੀਂ ਉਸ ਨੂੰ ਨਹੀਂ ਵੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ; ਅਤੇ ਭਾਵੇਂ ਹੁਣ ਵੀ ਤੁਸੀਂ ਉਸ ਨੂੰ ਨਹੀਂ ਵੇਖਦੇ, ਤੁਸੀਂ ਉਸ ਉੱਤੇ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਵਰਣਨ ਤੋਂ ਬਾਹਰ ਅਤੇ ਮਹਿਮਾ ਦੇ ਅਨੰਦ ਨਾਲ ਭਰੇ ਹੋਏ ਹੋ,

1 Peter 1:8 (UKJV) Whom having not seen, all of you love; in whom, though now all of you see him not, yet believing, all of you rejoice with joy unspeakable and full of glory:

6ਇਸ ਸਭ ਵਿੱਚ ਤੁਸੀਂ ਬਹੁਤ ਖੁਸ਼ ਹੋਵੋ, ਹਾਲਾਂਕਿ ਹੁਣ ਥੋੜੇ ਸਮੇਂ ਲਈ ਤੁਹਾਨੂੰ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਵਿੱਚ ਸੋਗ ਸਹਿਣਾ ਪੈ ਸਕਦਾ ਹੈ।

7ਇਹ ਇਸ ਲਈ ਆਉਂਦੀਆਂ ਹਨ ਤਾਂ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਸਾਬਤ ਹੋ ਸਕੇ। ਜੋ ਸੋਨੇ ਨਾਲੋਂ ਕਿਤੇ ਵੱਧ ਮੁੱਲ ਦਾ ਹੈ, ਇੱਥੋਂ ਤੱਕ ਕਿ ਜਿਹੜਾ ਅੱਗ ਨਾਲ ਸ਼ੁੱਧ ਹੋਣ ਤੇ ਵੀ ਨਸ਼ਟ ਹੋ ਜਾਂਦਾ ਹੈ, ਪਰਖਿਆ ਹੋਇਆ ਵਿਸ਼ਵਾਸ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ ਯੋਗ ਨਿੱਕਲੇ।

8ਹਾਲਾਂਕਿ ਤੁਸੀਂ ਉਸ ਨੂੰ ਨਹੀਂ ਵੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ; ਅਤੇ ਭਾਵੇਂ ਹੁਣ ਵੀ ਤੁਸੀਂ ਉਸ ਨੂੰ ਨਹੀਂ ਵੇਖਦੇ, ਤੁਸੀਂ ਉਸ ਉੱਤੇ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਵਰਣਨ ਤੋਂ ਬਾਹਰ ਅਤੇ ਮਹਿਮਾ ਦੇ ਅਨੰਦ ਨਾਲ ਭਰੇ ਹੋਏ ਹੋ,

9ਕਿਉਂ ਜੋ ਤੁਸੀਂ ਆਪਣੀ ਨਿਹਚਾ ਦਾ ਅਖੀਰੀ ਨਤੀਜਾ ਪ੍ਰਾਪਤ ਕਰ ਰਹੇ ਹੋ, ਅਰਥਾਤ ਜੋ ਤੁਹਾਡੀਆਂ ਪ੍ਰਾਣਾਂ ਦੀ ਮੁਕਤੀ ਹੈ।

10ਇਸ ਮੁਕਤੀ ਦੇ ਸੰਬੰਧ ਵਿੱਚ, ਨਬੀ ਉਸ ਕਿਰਪਾ ਦੀ ਭਵਿੱਖਬਾਣੀ ਕਰਦੇ ਸਨ ਜੋ ਤੁਹਾਡੇ ਤੇ ਆਉਣ ਵਾਲੀ ਸੀ, ਜਿਸ ਦੇ ਵਿਖੇ ਉਹ ਤੱਕਦੇ ਅਤੇ ਬਹੁਤ ਧਿਆਨ ਨਾਲ ਭਾਲ ਕਰਦੇ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.