1 ਪਤਰਸ 3

ਸਾਰਾਹ ਵਾਂਗ, ਜੋ ਅਬਰਾਹਾਮ ਦੀ ਗੱਲ ਮੰਨ ਦੀ ਸੀ ਅਤੇ ਉਸ ਨੂੰ ਆਪਣਾ ਮਾਲਕ ਆਖਦੀ ਸੀ। ਤੁਸੀਂ ਉਸ ਦੀਆਂ ਧੀਆਂ ਹੋ ਜੇ ਤੁਸੀਂ ਸਹੀ ਕੰਮ ਕਰੋ ਅਤੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰਾਹ ਨਾ ਦਿਓ।

1 Peter 3:6 (UKJV) Even as Sara obeyed Abraham, calling him lord: whose daughters all of you are, as long as all of you do well, and are not afraid with any amazement.

4ਇਸ ਦੀ ਬਜਾਏ, ਪਰ ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ।

5ਇਸ ਲਈ ਪਿਛਲੇ ਸਮੇਂ ਦੀਆਂ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀਆਂ ਸਨ ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਰੱਖ ਕੇ ਸ਼ਿੰਗਾਰਦੀਆਂ ਸਨ।

6ਸਾਰਾਹ ਵਾਂਗ, ਜੋ ਅਬਰਾਹਾਮ ਦੀ ਗੱਲ ਮੰਨ ਦੀ ਸੀ ਅਤੇ ਉਸ ਨੂੰ ਆਪਣਾ ਮਾਲਕ ਆਖਦੀ ਸੀ। ਤੁਸੀਂ ਉਸ ਦੀਆਂ ਧੀਆਂ ਹੋ ਜੇ ਤੁਸੀਂ ਸਹੀ ਕੰਮ ਕਰੋ ਅਤੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰਾਹ ਨਾ ਦਿਓ।

7ਹੇ ਪਤੀਓ, ਇਸ ਤਰ੍ਹਾਂ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਕਿਰਪਾ ਦੇ ਦਾਤ ਦੇ ਸਾਂਝੇ ਅਧਿਕਾਰੀ ਹੋ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।

8ਅੰਤ ਵਿੱਚ, ਤੁਸੀਂ ਸਾਰੇ ਇੱਕ ਸੋਚ ਵਾਲੇ ਹੋਵੋ, ਹਮਦਰਦ ਬਣੋ, ਇੱਕ-ਦੂਜੇ ਨਾਲ ਪਿਆਰ ਕਰੋ, ਦਇਆਵਾਨ ਅਤੇ ਨਿਮਰ ਬਣੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.