1ਇਸ ਲਈ, ਕਿਉਂਕਿ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਇਸ ਲਈ ਤੁਹਾਨੂੰ ਵੀ ਉਸੇ ਮਨ ਨੂੰ ਹਥਿਆਰ ਵਾਂਗ ਧਾਰਣਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਸਰੀਰ ਵਿੱਚ ਦੁੱਖ ਝੱਲਦਾ ਹੈ ਉਹ ਪਾਪ ਤੋਂ ਮੁਕਤ ਹੁੰਦਾ ਹੈ,
2ਤਾਂ ਜੋ ਤੁਸੀਂ ਅਗਾਹਾਂ ਨੂੰ ਆਪਣੀ ਬਾਕੀ ਦੀ ਸਰੀਰਕ ਜ਼ਿੰਦਗੀ ਮਨੁੱਖਾਂ ਦੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੀਏ।
3ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਉਹ ਸਾਰਾ ਕੁਝ ਕੀਤਾ, ਜੋ ਪਰਾਈਆਂ ਕੌਮਾਂ ਨੇ ਕਰਨਾ ਪਸੰਦ ਕੀਤਾ ਬੇਵਕੂਫ਼ੀ, ਵਾਸਨਾ, ਸ਼ਰਾਬ ਪੀਣਾ, ਨਸ਼ਾ, ਰੰਗ-ਰਲੀਆਂ ਅਤੇ ਘ੍ਰਿਣਾਯੋਗ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ।
4ਤੁਹਾਡੇ ਪਿਛਲੀਆਂ ਕੌਮਾਂ ਵਿੱਚੋਂ ਦੋਸਤ ਹੈਰਾਨ ਹਨ ਕਿ ਤੁਸੀਂ ਉਨ੍ਹਾਂ ਦੀ ਬਦਚਲਣੀ ਵਿੱਚ ਸ਼ਾਮਲ ਨਹੀਂ ਹੁੰਦੇ, ਅਤੇ ਇਸੇ ਕਰਕੇ ਉਹ ਤੁਹਾਡੀ ਨਿੰਦਾ ਕਰਦੇ ਹਨ।
5ਪਰ ਉਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਨੂੰ ਲੇਖਾ ਦੇਣਾ ਪਏਗਾ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ