1 ਸ਼ਮੂਏਲ 22

ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਿਆ ਹੈ? ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ। ਤੁਹਾਡੇ ਵਿੱਚੋਂ ਕੋਈ ਵੀ ਮੇਰੀ ਚਿੰਤਾ ਨਹੀਂ ਕਰਦਾ ਜਾਂ ਮੈਨੂੰ ਇਹ ਨਹੀਂ ਦੱਸਦਾ ਕਿ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਮੇਰੀ ਉਡੀਕ ਕਰਨ ਲਈ ਉਕਸਾਇਆ ਹੈ, ਜਿਵੇਂ ਕਿ ਉਹ ਅੱਜ ਕਰਦਾ ਹੈ।”

1 Samuel 22:8 (UKJV) That all of you have conspired against me, and there is none that shows me that my son has made a league with the son of Jesse, and there is none of you that is sorry for me, or shows unto me that my son has stirred up my servant against me, to lie in wait, as at this day?

6ਹੁਣ ਸ਼ਾਊਲ ਨੇ ਸੁਣਿਆ ਕਿ ਦਾਵੀਦ ਅਤੇ ਉਸਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ ਅਤੇ ਸ਼ਾਊਲ ਹੱਥ ਵਿੱਚ ਬਰਛੀ, ਗਿਬਆਹ ਦੀ ਪਹਾੜੀ ਉੱਤੇ ਝਾਊ ਦੇ ਰੁੱਖ ਦੇ ਹੇਠਾਂ ਬੈਠਾ ਹੋਇਆ ਸੀ ਅਤੇ ਉਸਦੇ ਸਾਰੇ ਸੇਵਕ ਉਸਦੇ ਕੋਲ ਖੜ੍ਹੇ ਸਨ।

7ਸ਼ਾਊਲ ਨੇ ਉਹਨਾਂ ਨੂੰ ਆਖਿਆ, “ਸੁਣੋ, ਬਿਨਯਾਮੀਨ ਦੇ ਲੋਕੋ! ਕੀ ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰਾਂ ਦਾ ਸੈਨਾਪਤੀ ਅਤੇ ਸੈਂਕੜੇ ਦਾ ਸੈਨਾਪਤੀ ਬਣਾਵੇਗਾ?

8ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਿਆ ਹੈ? ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ। ਤੁਹਾਡੇ ਵਿੱਚੋਂ ਕੋਈ ਵੀ ਮੇਰੀ ਚਿੰਤਾ ਨਹੀਂ ਕਰਦਾ ਜਾਂ ਮੈਨੂੰ ਇਹ ਨਹੀਂ ਦੱਸਦਾ ਕਿ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਮੇਰੀ ਉਡੀਕ ਕਰਨ ਲਈ ਉਕਸਾਇਆ ਹੈ, ਜਿਵੇਂ ਕਿ ਉਹ ਅੱਜ ਕਰਦਾ ਹੈ।”

9ਪਰ ਦੋਏਗ ਅਦੋਮੀ ਨੇ ਜਿਹੜਾ ਸ਼ਾਊਲ ਦੇ ਅਧਿਕਾਰੀਆਂ ਨਾਲ ਖੜ੍ਹਾ ਸੀ ਆਖਿਆ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲੇਕ ਕੋਲ ਆਉਂਦਾ ਵੇਖਿਆ।

10ਅਹੀਮਲੇਕ ਨੇ ਉਸ ਦੇ ਲਈ ਯਾਹਵੇਹ ਤੋਂ ਪੁੱਛਿਆ, ਉਸਨੇ ਉਸਨੂੰ ਭੋਜਨ ਅਤੇ ਗੋਲਿਅਥ ਫ਼ਲਿਸਤੀ ਦੀ ਤਲਵਾਰ ਵੀ ਦਿੱਤੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.