11ਕੀ ਕੇਲਾਹ ਦੇ ਵਾਸੀ ਮੈਨੂੰ ਉਹ ਦੇ ਹਵਾਲੇ ਕਰ ਦੇਣਗੇ? ਕੀ ਸ਼ਾਊਲ ਹੇਠਾਂ ਆਵੇਗਾ, ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਆਪਣੇ ਸੇਵਕ ਨੂੰ ਦੱਸ।” ਅਤੇ ਯਾਹਵੇਹ ਨੇ ਕਿਹਾ, “ਉਹ ਆਵੇਗਾ।”
12ਦਾਵੀਦ ਨੇ ਫੇਰ ਪੁੱਛਿਆ, ਕੀ ਕੇਲਾਹ ਦੇ ਵਾਸੀ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਅਤੇ ਯਾਹਵੇਹ ਨੇ ਕਿਹਾ, “ਉਹ ਕਰਨਗੇ।”
13ਤਾਂ ਦਾਵੀਦ ਅਤੇ ਉਸ ਦੇ ਆਦਮੀਆਂ ਦੀ ਗਿਣਤੀ ਛੇ ਸੌ ਦੇ ਕਰੀਬ ਸਨ, ਕੇਲਾਹ ਛੱਡ ਕੇ ਜਿੱਥੇ ਕਿਤੇ ਉਹਨਾਂ ਰਾਹ ਲੱਭਾ ਉੱਧਰ ਹੀ ਤੁਰ ਪਏ। ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਤੋਂ ਨਿੱਕਲ ਗਿਆ ਹੈ, ਤਾਂ ਉਹ ਉੱਥੇ ਨਹੀਂ ਗਿਆ।
14ਦਾਵੀਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ ਦੇ ਜ਼ੀਫ਼ ਵਿੱਚ ਜਾ ਟਿਕਿਆਂ। ਦਿਨੋਂ ਦਿਨ ਸ਼ਾਊਲ ਉਸਦੀ ਭਾਲ ਵਿੱਚ ਲੱਗਾ ਰਿਹਾ, ਪਰ ਪਰਮੇਸ਼ਵਰ ਨੇ ਦਾਵੀਦ ਨੂੰ ਉਸ ਦੇ ਹੱਥਾਂ ਵਿੱਚ ਨਾ ਦਿੱਤਾ।
15ਜਦੋਂ ਦਾਵੀਦ ਜ਼ੀਫ਼ ਦੇ ਜੰਗਲ ਵਿੱਚ ਹੋਰੇਸ਼ ਵਿੱਚ ਸੀ ਤਾਂ ਉਸਨੂੰ ਪਤਾ ਲੱਗਾ ਕਿ ਸ਼ਾਊਲ ਉਸਦੀ ਜਾਨ ਲੈਣ ਲਈ ਬਾਹਰ ਆਇਆ ਹੈ।