25ਸ਼ਾਊਲ ਅਤੇ ਉਹ ਦੇ ਬੰਦਿਆਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ ਅਤੇ ਦਾਵੀਦ ਨੂੰ ਇਸ ਦੀ ਖ਼ਬਰ ਹੋਈ ਤਾਂ ਉਹ ਚੱਟਾਨ ਉੱਤੋਂ ਉੱਤਰਿਆ ਅਤੇ ਮਾਓਨ ਦੇ ਉਜਾੜ ਵਿੱਚ ਠਹਿਰਿਆ। ਜਦੋਂ ਸ਼ਾਊਲ ਨੇ ਇਹ ਸੁਣਿਆ, ਤਾਂ ਉਹ ਦਾਵੀਦ ਦਾ ਪਿੱਛਾ ਕਰਨ ਲਈ ਮਾਓਨ ਦੇ ਉਜਾੜ ਵਿੱਚ ਚਲਾ ਗਿਆ।
26ਸ਼ਾਊਲ ਪਹਾੜ ਦੇ ਇੱਕ ਪਾਸੇ ਵੱਲ ਜਾ ਰਿਹਾ ਸੀ ਅਤੇ ਦਾਵੀਦ ਅਤੇ ਉਸ ਦੇ ਆਦਮੀ ਦੂਜੇ ਪਾਸੇ ਵੱਲ ਅਤੇ ਦਾਵੀਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ। ਜਦੋਂ ਸ਼ਾਊਲ ਅਤੇ ਉਸ ਦੀਆਂ ਫ਼ੌਜਾਂ ਦਾਵੀਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਹਨਾਂ ਨੂੰ ਘੇਰ ਲਿਆ ਸੀ,
27ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਆਖਿਆ, “ਜਲਦੀ ਨਾਲ ਆ ਜਾਓ! ਫ਼ਲਿਸਤੀਆਂ ਨੇ ਦੇਸ਼ ਉੱਤੇ ਹਮਲਾ ਕਰ ਦਿੱਤਾ ਹੈ।”
28ਤਦ ਸ਼ਾਊਲ ਨੇ ਦਾਵੀਦ ਦਾ ਪਿੱਛਾ ਛੱਡ ਦਿੱਤਾ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋ ਤੁਰਿਆ। ਇਸ ਲਈ ਉਹਨਾਂ ਨੇ ਉਸ ਥਾਂ ਦਾ ਨਾਮ “ਰਿਹਾਈ ਦੀ ਚੱਟਾਨ” ਰੱਖਿਆ।
29ਅਤੇ ਦਾਵੀਦ ਉੱਥੋਂ ਨਿੱਕਲ ਕੇ ਏਨ ਗੇਦੀ ਦੇ ਗੜ੍ਹਾਂ ਵਿੱਚ ਰਹਿਣ ਲੱਗਾ।