5ਜਦੋਂ ਸ਼ਾਊਲ ਨੇ ਫ਼ਲਿਸਤੀਆਂ ਦੀ ਫ਼ੌਜ ਨੂੰ ਵੇਖਿਆ ਤਾਂ ਉਹ ਡਰ ਗਿਆ। ਉਸਦਾ ਦਿਲ ਡਾਢਾ ਕੰਬਿਆ।
6ਉਸ ਨੇ ਯਾਹਵੇਹ ਤੋਂ ਪੁੱਛਿਆ, ਪਰ ਯਾਹਵੇਹ ਨੇ ਉਸ ਨੂੰ ਸੁਪਨਿਆਂ ਜਾਂ ਊਰੀਮ ਜਾਂ ਨਬੀਆਂ ਦੁਆਰਾ ਉੱਤਰ ਨਹੀਂ ਦਿੱਤਾ।
7ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਲਈ ਕੋਈ ਅਜਿਹੀ ਔਰਤ ਭਾਲੋ ਜਿਸ ਦੇ ਭੂਤ ਮਿੱਤਰ ਹੋਣ ਤਾਂ ਜੋ ਮੈਂ ਉਸ ਕੋਲੋ ਜਾ ਕੇ ਪੁੱਛ ਸਕਾ।” ਉਹਨਾਂ ਨੇ ਕਿਹਾ, “ਏਨ-ਦੋਰ ਵਿੱਚ ਇੱਕ ਅਜਿਹੀ ਔਰਤ ਹੈ।”
8ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਲਏ ਅਤੇ ਰਾਤ ਨੂੰ ਉਹ ਅਤੇ ਦੋ ਮਨੁੱਖ ਉਸ ਔਰਤ ਕੋਲ ਗਏ ਅਤੇ ਉਸਨੂੰ ਕਿਹਾ “ਮੇਰੇ ਲਈ ਇੱਕ ਆਤਮਾ ਕੋਲੋ ਸਲਾਹ ਪੁੱਛ, ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆ।”
9ਪਰ ਔਰਤ ਨੇ ਉਸ ਨੂੰ ਕਿਹਾ, “ਤੂੰ ਸੱਚ-ਮੁੱਚ ਜਾਣਦਾ ਹੈ ਕਿ ਸ਼ਾਊਲ ਨੇ ਕੀ ਕੀਤਾ ਹੈ। ਕਿਵੇਂ ਉਸਨੇ ਉਹਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ। ਫਿਰ ਤੂੰ ਮੇਰੀ ਜਾਨ ਨੂੰ ਕਿਉਂ ਫਸਾਉਂਦਾ ਹੈ ਜੋ ਮੈਨੂੰ ਮਰਵਾ ਸੁੱਟੇ?”