1ਉਹ ਬਾਲਕ ਸਮੂਏਲ ਏਲੀ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ। ਉਨ੍ਹੀਂ ਦਿਨੀਂ ਯਾਹਵੇਹ ਦਾ ਸ਼ਬਦ ਬਹੁਤ ਦੁਰਲੱਭ ਸੀ, ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ।
2ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ।
3ਪਰਮੇਸ਼ਵਰ ਦਾ ਦੀਵਾ ਅਜੇ ਬੁਝਿਆ ਨਹੀਂ ਸੀ ਅਤੇ ਸਮੂਏਲ ਯਾਹਵੇਹ ਦੇ ਘਰ ਵਿੱਚ ਲੇਟਿਆ ਹੋਇਆ ਸੀ, ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ।
4ਤਦ ਯਾਹਵੇਹ ਨੇ ਸਮੂਏਲ ਨੂੰ ਬੁਲਾਇਆ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”