24ਤੁਹਾਡੀਆਂ ਗੱਲਾਂ ਨੂੰ ਕੌਣ ਸੁਣੇਗਾ? ਇਉਂ ਜੋ ਜਿਹੜਾ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਕੋਈ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।”
25ਦਾਵੀਦ ਨੇ ਉਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲ ਲਈ ਇਹ ਇੱਕ ਬਿਧੀ ਅਤੇ ਹੁਕਮ ਬਣਾਇਆ।
26ਜਦੋਂ ਦਾਵੀਦ ਸਿਕਲਗ ਪਹੁੰਚਿਆ ਤਾਂ ਉਸ ਨੇ ਲੁੱਟ ਵਿੱਚੋਂ ਕੁਝ ਯਹੂਦਾਹ ਦੇ ਬਜ਼ੁਰਗਾਂ ਨੂੰ ਜੋ ਉਸ ਦੇ ਮਿੱਤਰ ਸਨ, ਇਹ ਆਖ ਕੇ ਭੇਜੇ, “ਇਹ ਤੁਹਾਡੇ ਲਈ ਯਾਹਵੇਹ ਦੇ ਦੁਸ਼ਮਣਾਂ ਦੀ ਲੁੱਟ ਵਿੱਚੋਂ ਇੱਕ ਤੋਹਫ਼ਾ ਹੈ।”
27ਦਾਵੀਦ ਨੇ ਉਹਨਾਂ ਲੋਕਾਂ ਨੂੰ ਜੋ ਬੈਤਏਲ, ਰਾਮੋਥ ਨੇਗੇਵ ਅਤੇ ਯੱਤੀਰ ਵਿੱਚ ਸਨ ਭੇਜ ਦਿੱਤਾ।
28ਉਹਨਾਂ ਕੋਲ ਜੋ ਅਰੋਏਰ ਵਿੱਚ ਅਤੇ ਉਹਨਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਸ਼ਤਮੋਆ ਵਿੱਚ ਸਨ।