9ਪਰ ਇਸ ਨੂੰ ਦੇਖਦੇ ਰਹੋ। ਜੇਕਰ ਇਹ ਆਪਣੇ ਇਲਾਕੇ ਵਿੱਚ, ਬੈਥ-ਸ਼ੇਮੇਸ਼ ਵੱਲ ਵਧਦਾ ਹੈ, ਤਾਂ ਯਾਹਵੇਹ ਨੇ ਸਾਡੇ ਉੱਤੇ ਇਹ ਵੱਡੀ ਤਬਾਹੀ ਲਿਆਂਦੀ ਹੈ। ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਉਸਦਾ ਹੱਥ ਨਹੀਂ ਸੀ ਜਿਸ ਨੇ ਸਾਨੂੰ ਮਾਰਿਆ ਸੀ, ਪਰ ਇਹ ਜੋ ਨਾਲ ਸਾਡੇ ਨਾਲ ਹੋਇਆ ਸੀ ਐਂਵੇਂ ਹੀ ਹੋਇਆਂ ਹੈ।”
10ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਅਜਿਹੀਆਂ ਦੋ ਲਵੇਰੀਆਂ ਗਾਊਆਂ ਲੈ ਕੇ ਉਹਨਾਂ ਨੂੰ ਗੱਡੇ ਅੱਗੇ ਜੋਤਿਆ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ।
11ਉਹਨਾਂ ਨੇ ਯਾਹਵੇਹ ਦੇ ਸੰਦੂਕ ਨੂੰ ਗੱਡੇ ਉੱਤੇ ਰੱਖਿਆ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ।
12ਤਦ ਗਾਵਾਂ ਸਿੱਧੀਆਂ ਬੈਥ-ਸ਼ੇਮੇਸ਼ ਵੱਲ ਵਧੀਆ ਅਤੇ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ, ਉਹ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜੀਆ। ਫ਼ਲਿਸਤੀਆਂ ਦੇ ਹਾਕਮ ਬੈਥ-ਸ਼ੇਮੇਸ਼ ਦੀ ਹੱਦ ਤੱਕ ਉਹਨਾਂ ਦਾ ਪਿੱਛਾ ਕਰਦੇ ਰਹੇ।
13ਹੁਣ ਬੈਥ-ਸ਼ੇਮੇਸ਼ ਦੇ ਲੋਕ ਵਾਦੀ ਵਿੱਚ ਕਣਕ ਦੀ ਵਾਢੀ ਕਰਦੇ ਸਨ ਅਤੇ ਜਦੋਂ ਉਹਨਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਉਹ ਵੇਖਦੇ ਸਾਰ ਹੀ ਖੁਸ਼ ਹੋ ਗਏ।