3ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ।
4ਸੋ ਇਸਰਾਏਲ ਦੇ ਸਾਰੇ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ।
5ਉਹਨਾਂ ਨੇ ਉਸ ਨੂੰ ਆਖਿਆ, “ਤੂੰ ਬੁੱਢਾ ਹੋ ਗਿਆ ਹੈ ਅਤੇ ਤੇਰੇ ਪੁੱਤਰ ਤੇਰੇ ਰਾਹਾਂ ਉੱਤੇ ਨਹੀਂ ਚੱਲਦੇ। ਹੁਣ ਸਾਡਾ ਨਿਆਂ ਕਰਨ ਲਈ ਇੱਕ ਰਾਜੇ ਨੂੰ ਨਿਯੁਕਤ ਕਰ, ਜਿਵੇਂ ਕਿ ਹੋਰ ਸਾਰੀਆਂ ਕੌਮਾਂ ਵਿੱਚ ਵੀ ਹੁੰਦਾ ਹੈ।”
6ਪਰ ਜਦੋਂ ਉਹਨਾਂ ਨੇ ਕਿਹਾ, “ਸਾਡੀ ਅਗਵਾਈ ਕਰਨ ਲਈ ਇੱਕ ਰਾਜਾ ਦਿਓ,” ਇਹ ਗੱਲ ਸਮੂਏਲ ਨੂੰ ਬੁਰੀ ਲੱਗੀ। ਇਸ ਲਈ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।
7ਅਤੇ ਯਾਹਵੇਹ ਨੇ ਸਮੂਏਲ ਨੂੰ ਕਿਹਾ, “ਉਹ ਸਾਰੀਆਂ ਗੱਲਾਂ ਸੁਣ ਜੋ ਲੋਕ ਤੈਨੂੰ ਆਖਦੇ ਹਨ ਕਿਉਂ ਜੋ ਉਹਨਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਹਨਾਂ ਉੱਤੇ ਰਾਜ ਨਾ ਕਰਾਂ।