1 ਤਿਮੋਥਿਉਸ 3

ਹਾਲਾਂਕਿ ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਉਮੀਦ ਹੈ ਤਦ ਵੀ ਮੈਂ ਤੁਹਾਨੂੰ ਇਹ ਨਿਰਦੇਸ਼ ਲਿਖ ਰਿਹਾ ਹਾਂ,

1 Timothy 3:14 (UKJV) These things write I unto you, hoping to come unto you shortly:

12ਸੇਵਕ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ ਅਤੇ ਉਸ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਚਾਹੀਦਾ ਹੈ।

13ਜਿਨ੍ਹਾਂ ਨੇ ਆਪਣੀ ਸੇਵਾ ਦਾ ਕੰਮ ਚੰਗੀ ਤਰ੍ਹਾਂ ਕੀਤਾ ਉਹਨਾਂ ਨੇ ਮਸੀਹ ਯਿਸ਼ੂ ਵਿੱਚ ਆਪਣੇ ਵਿਸ਼ਵਾਸ ਦੀ ਸ਼ਾਨਦਾਰ ਸਥਾਪਨਾ ਅਤੇ ਮਹਾਨ ਭਰੋਸਾ ਪ੍ਰਾਪਤ ਕੀਤਾ ਹੈ।

14ਹਾਲਾਂਕਿ ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਉਮੀਦ ਹੈ ਤਦ ਵੀ ਮੈਂ ਤੁਹਾਨੂੰ ਇਹ ਨਿਰਦੇਸ਼ ਲਿਖ ਰਿਹਾ ਹਾਂ,

15ਜੇ ਮੈਨੂੰ ਕੁਝ ਦੇਰ ਹੋ ਜਾਵੇ, ਤਾਂ ਤੂੰ ਸਮਝ ਜਾਣਾ ਕਿ ਪਰਮੇਸ਼ਵਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਹੀਦਾ ਹੈ, ਜਿਹੜਾ ਜਿਉਂਦਾ ਪਰਮੇਸ਼ਵਰ ਦੇ ਕਲੀਸਿਆ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।

16ਸਾਰੇ ਪ੍ਰਸ਼ਨਾਂ ਤੋਂ ਇਲਾਵਾ, ਇਹ ਭੇਤ ਜਿਸ ਤੋਂ ਸੱਚੀ ਭਗਤੀ ਉੱਭਰਦੀ ਹੈ ਮਹਾਨ ਹੈ: ਉਹ ਸਰੀਰ ਵਿੱਚ ਪ੍ਰਗਟ ਹੋਇਆ ਪਵਿੱਤਰ ਆਤਮਾ ਦੁਆਰਾ ਸਿੱਧ ਕੀਤੇ ਗਏ, ਸਵਰਗਦੂਤਾਂ ਦੁਆਰਾ ਵੇਖਿਆ ਗਿਆ, ਰਾਸ਼ਟਰਾਂ ਵਿੱਚ ਉਸ ਦੇ ਬਾਰੇ ਪ੍ਰਚਾਰ ਕੀਤਾ ਗਿਆ, ਦੁਨੀਆਂ ਵਿੱਚ ਉਸ ਦੇ ਉੱਤੇ ਵਿਸ਼ਵਾਸ ਕੀਤਾ ਗਿਆ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.