1 ਤਿਮੋਥਿਉਸ 3

ਜੇ ਕੋਈ ਵਿਅਕਤੀ ਆਪਣੇ ਹੀ ਪਰਿਵਾਰ ਦਾ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ?

1 Timothy 3:5 (UKJV) (For if a man know not how to rule his own house, how shall he take care of the church of God?)

3ਨਾ ਸ਼ਰਾਬੀ, ਨਾ ਹਿੰਸਕ, ਸਗੋਂ ਕੋਮਲ ਸੁਭਾਉ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਪ੍ਰੇਮੀ।

4ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਉਸ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ।

5ਜੇ ਕੋਈ ਵਿਅਕਤੀ ਆਪਣੇ ਹੀ ਪਰਿਵਾਰ ਦਾ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ?

6ਉਹ ਨਵਾਂ ਚੇਲਾ ਨਾ ਹੋਵੇ ਤਾਂ ਜੋ ਉਹ ਘਮੰਡ ਵਿੱਚ ਆ ਕੇ ਦੁਸ਼ਟ ਦੀ ਤਰ੍ਹਾਂ ਸਜ਼ਾ ਦਾ ਭਾਗੀ ਹੋ ਜਾਵੇ।

7ਉਸ ਦਾ ਬਾਹਰਲੇ ਲੋਕਾਂ ਵਿੱਚ ਵੀ ਚੰਗਾ ਮਾਣ ਹੋਣਾ ਜ਼ਰੂਰੀ ਹੈ, ਤਾਂ ਜੋ ਉਹ ਬਦਨਾਮੀ ਅਤੇ ਦੁਸ਼ਟ ਦੇ ਜਾਲ ਵਿੱਚ ਨਾ ਪਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.