13ਜਦੋਂ ਤੱਕ ਮੈਂ ਨਾ ਆਵਾਂ, ਉਦੋਂ ਤੱਕ ਆਪਣੇ ਆਪ ਨੂੰ ਲੋਕਾਂ ਵਿੱਚ ਬਚਨ ਪੜ੍ਹਨ, ਪ੍ਰਚਾਰ ਕਰਨ ਅਤੇ ਸਿਖਾਉਣ ਵਿੱਚ ਲੱਗਾ ਰਹੀ।
14ਆਪਣੇ ਪਵਿੱਤਰ ਵਰਦਾਨ ਦੀ ਬੇਪਰਵਾਹੀ ਨਾ ਕਰ, ਜੋ ਕਿ ਤੈਨੂੰ ਬਜ਼ੁਰਗਾਂ ਦੀ ਭਵਿੱਖਬਾਣੀ ਦੁਆਰਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਤੇਰੇ ਉੱਪਰ ਆਪਣੇ ਹੱਥ ਰੱਖੇ ਸਨ।
15ਇਨ੍ਹਾਂ ਗੱਲਾਂ ਤੇ ਵਿਸ਼ੇਸ਼ ਧਿਆਨ ਦੇ ਅਤੇ ਇਸੇ ਵਿੱਚ ਆਪਣੇ ਆਪ ਨੂੰ ਲਾਈ ਰੱਖ ਤਾਂ ਜੋ ਹਰ ਕੋਈ ਤੇਰੀ ਤਰੱਕੀ ਵੇਖ ਸਕੇ।
16ਆਪਣੇ ਜੀਵਨ ਅਤੇ ਸਿੱਖਿਆ ਦੀ ਰਾਖੀ ਕਰ। ਕਿਉਂਕਿ ਜੇ ਤੂੰ ਅਜਿਹਾ ਕਰੇ ਤਾਂ ਤੂੰ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕਦਾ ਹੈ।