14ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਤੱਕ ਇਸ ਹੁਕਮ ਨੂੰ ਬੇਦਾਗ ਅਤੇ ਨਿਰਦੋਸ਼ ਰੱਖ,
15ਜਿਸ ਨੂੰ ਪਰਮੇਸ਼ਵਰ ਆਪਣੇ ਸਮੇਂ ਵਿੱਚ ਲਿਆਵੇਗਾ ਉਹ ਪਰਮੇਸ਼ਵਰ, ਧੰਨ ਅਤੇ ਇੱਕੋ ਇੱਕ ਸ਼ਾਸਕ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ,
16ਜਿਹੜਾ ਇਕੱਲਾ ਅਮਰ ਹੈ ਅਤੇ ਅਪਹੁੰਚ ਚਾਨਣ ਵਿੱਚ ਰਹਿੰਦਾ ਹੈ, ਜਿਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ। ਉਸ ਦਾ ਆਦਰ ਅਤੇ ਮਹਿਮਾ ਸਦਾ ਲਈ ਹੋਵੇ। ਆਮੀਨ।
17ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ।
18ਉਹਨਾਂ ਨੂੰ ਚੰਗੇ ਕੰਮ ਕਰਨ, ਚੰਗੇ ਕੰਮਾਂ ਵਿੱਚ ਅਮੀਰ ਹੋਣ, ਅਤੇ ਖੁੱਲ੍ਹੇ ਦਿਲ ਵਾਲੇ ਅਤੇ ਦਾਨ ਦੇਣ ਲਈ ਤਿਆਰ ਰਹਿਣ ਦਾ ਆਦੇਸ਼ ਦਿਓ।