2 ਕੁਰਿੰਥੀਆਂ 1

ਮੈਂ ਪਰਮੇਸ਼ਵਰ ਨੂੰ ਆਪਣਾ ਗਵਾਹ ਕਹਿੰਦਾ ਹਾਂ, ਅਤੇ ਮੈਂ ਇਸ ਉੱਤੇ ਆਪਣੀ ਜਾਨ ਦਾਅ ਤੇ ਲਾਉਂਦਾ ਹਾਂ, ਇਹ ਤੁਹਾਨੂੰ ਬਚਾਉਣ ਲਈ ਸੀ ਕਿ ਮੈਂ ਹੁਣ ਤੱਕ ਕੁਰਿੰਥੁਸ ਸ਼ਹਿਰ ਵਾਪਸ ਨਹੀਂ ਆਇਆ।

2 Corinthians 1:23 (UKJV) Moreover I call God for a record upon my soul, that to spare you I came not as yet unto Corinth.

21ਹੁਣ ਇਹ ਪਰਮੇਸ਼ਵਰ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਦੋਨਾਂ ਨੂੰ ਮਸੀਹ ਵਿੱਚ ਕਾਇਮ ਕਰਦਾ ਹੈ। ਅਤੇ ਉਸ ਨੇ ਸਾਨੂੰ ਮਸਹ ਕੀਤਾ ਹੈ,

22ਅਤੇ ਉਸ ਨੇ ਸਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਗਾਈ, ਅਤੇ ਆਪਣੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਇੱਕ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਰੂਪ ਵਿੱਚ ਪਾਇਆ, ਤਾਂ ਜੋ ਆਉਣ ਵਾਲੇ ਸਮੇਂ ਦੀ ਗਰੰਟੀ ਹੋਵੇ।

23ਮੈਂ ਪਰਮੇਸ਼ਵਰ ਨੂੰ ਆਪਣਾ ਗਵਾਹ ਕਹਿੰਦਾ ਹਾਂ, ਅਤੇ ਮੈਂ ਇਸ ਉੱਤੇ ਆਪਣੀ ਜਾਨ ਦਾਅ ਤੇ ਲਾਉਂਦਾ ਹਾਂ, ਇਹ ਤੁਹਾਨੂੰ ਬਚਾਉਣ ਲਈ ਸੀ ਕਿ ਮੈਂ ਹੁਣ ਤੱਕ ਕੁਰਿੰਥੁਸ ਸ਼ਹਿਰ ਵਾਪਸ ਨਹੀਂ ਆਇਆ।

24ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ, ਪਰ ਤੁਹਾਡੇ ਅਨੰਦ ਵਿੱਚ ਸਾਂਝੀ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.