2 ਕੁਰਿੰਥੀਆਂ 1

ਹੇ ਭਰਾਵੋ ਅਤੇ ਭੈਣੋ, ਅਸੀਂ ਇਹ ਨਹੀਂ ਚਾਹੁੰਦੇ, ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਏਸ਼ੀਆ ਵਿੱਚ ਸਾਡੇ ਉੱਤੇ ਆ ਪਈ ਸੀ। ਅਸੀਂ ਬੜੇ ਵੱਡੇ ਦਬਾਅ ਦੇ ਥੱਲੇ ਸੀ, ਜੋ ਸਾਡੀ ਸਹਿਣਸ਼ੀਲਤਾ ਤੋਂ ਬਾਹਰ ਸੀ, ਇੱਥੋਂ ਤੱਕ ਅਸੀਂ ਜੀਵਨ ਦੀ ਆਸ ਤੱਕ ਖੋ ਦਿੱਤੀ ਸੀ।

2 Corinthians 1:8 (UKJV) For we would not, brethren, have you ignorant of our trouble which came to us in Asia, that we were pressed out of measure, above strength, insomuch that we despaired even of life:

6ਜੇ ਅਸੀਂ ਦੁੱਖ ਝੱਲਦੇ ਹਾਂ, ਤੇ ਇਹ ਤੁਹਾਡੇ ਆਰਾਮ ਅਤੇ ਮੁਕਤੀ ਲਈ ਹੈ; ਅਗਰ ਅਸੀਂ ਆਰਾਮ ਪਾਉਂਦੇ ਹਾਂ ਤਾਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜਿਹੜੇ ਦੁੱਖ ਅਸੀਂ ਝੱਲਦੇ ਹਾਂ।

7ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ, ਕਿਉਂਕਿ ਅਸੀਂ ਜਾਣਦੇ ਹਾਂ ਜਿਸ ਤਰ੍ਹਾਂ ਤੁਸੀਂ ਸਾਡੇ ਦੁੱਖਾ ਵਿੱਚ ਸਾਂਝੀ ਹੋਵੇ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ।

8ਹੇ ਭਰਾਵੋ ਅਤੇ ਭੈਣੋ, ਅਸੀਂ ਇਹ ਨਹੀਂ ਚਾਹੁੰਦੇ, ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਏਸ਼ੀਆ ਵਿੱਚ ਸਾਡੇ ਉੱਤੇ ਆ ਪਈ ਸੀ। ਅਸੀਂ ਬੜੇ ਵੱਡੇ ਦਬਾਅ ਦੇ ਥੱਲੇ ਸੀ, ਜੋ ਸਾਡੀ ਸਹਿਣਸ਼ੀਲਤਾ ਤੋਂ ਬਾਹਰ ਸੀ, ਇੱਥੋਂ ਤੱਕ ਅਸੀਂ ਜੀਵਨ ਦੀ ਆਸ ਤੱਕ ਖੋ ਦਿੱਤੀ ਸੀ।

9ਦਰਅਸਲ, ਅਸੀਂ ਇਹ ਮਹਿਸੂਸ ਕੀਤਾ ਕਿ ਜਿਵੇਂ ਸਾਨੂੰ ਮੌਤ ਦੀ ਸਜ਼ਾ ਮਿਲ ਗਈ ਹੈ। ਪਰ ਇਹ ਇਸ ਲਈ ਹੋਇਆ ਤਾਂ ਕਿ ਅਸੀਂ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ਵਰ ਉੱਤੇ ਭਰੋਸਾ ਕਰੀਏ, ਜੋ ਮੁਰਦਿਆਂ ਨੂੰ ਜੀਉਂਦਾ ਕਰਦਾ ਹੈ।

10ਪਰਮੇਸ਼ਵਰ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ, ਅਤੇ ਛੁਡਾਵੇਗਾ ਵੀ। ਕਿਉਂ ਜੋ ਉਸ ਦੇ ਉੱਪਰ ਅਸੀਂ ਆਪਣੀ ਆਸ ਰੱਖੀ ਹੈ ਉਹ ਫਿਰ ਸਾਨੂੰ ਛੁਡਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.