2 ਕੁਰਿੰਥੀਆਂ 11

ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ।

2 Corinthians 11:25 (UKJV) Three times was I beaten with rods, once was I stoned, three times I suffered shipwreck, a night and a day I have been in the deep;

23ਕੀ ਉਹ ਮਸੀਹ ਦੇ ਸੇਵਕ ਹਨ? (ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ।) ਮੈਂ ਉਹਨਾਂ ਨਾਲੋਂ ਵਧੀਕ ਹਾਂ। ਅਰਥਾਤ ਸਖ਼ਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।

24ਮੈਂ ਪੰਜ ਵਾਰ ਯਹੂਦਿਆਂ ਦੇ ਹੱਥੋ ਉਨਤਾਲੀ-ਉਨਤਾਲੀ ਕੋਰੜੇ ਖਾਧੇ।

25ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ।

26ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਖਤਰਿਆ ਵਿੱਚ, ਡਾਕੂਆਂ ਦੇ ਖਤਰਿਆ ਵਿੱਚ, ਯਹੂਦਿਆ ਦੇ ਵੱਲੋਂ ਖਤਰੇ, ਗ਼ੈਰ-ਯਹੂਦੀਆਂ ਦੇ ਵੱਲੋ ਖਤਰੇ; ਸ਼ਹਿਰ ਦੇ ਖਤਰਿਆ ਵਿੱਚ, ਉਜਾੜ ਦੇ ਖਤਰਿਆ ਵਿੱਚ, ਅਤੇ ਝੂਠੇ ਵਿਸ਼ਵਾਸੀ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ।

27ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.