10ਇਸ ਲਈ ਤੁਹਾਡੇ ਕੋਲ ਨਾ ਹੁੰਦਿਆ ਹੋਇਆ ਵੀ ਮੈਂ ਇਹਨਾਂ ਗੱਲਾਂ ਨੂੰ ਇਸ ਪੱਤਰ ਵਿੱਚ ਲਿਖ ਰਿਹਾ ਹਾਂ, ਕਿ ਤੁਹਾਡੇ ਕੋਲ ਹਾਜ਼ਰ ਹੋਣ ਤੇ ਮੈਨੂੰ ਪ੍ਰਭੂ ਦੁਆਰਾ ਦਿੱਤੇ ਗਏ ਅਧਿਕਾਰ ਦਾ ਪ੍ਰਯੋਗ ਕਠੋਰਤਾ ਨਾਲ ਨਾ ਕਰਨਾ ਪਵੇਂ, ਸਗੋਂ ਇਸ ਅਧਿਕਾਰ ਦੀ ਵਰਤੋਂ ਤੁਹਾਨੂੰ ਬਣਾਉਂਣ ਲਈ ਕਰਾਂ, ਨਾ ਕਿ ਨਾਸ ਕਰਨ ਲਈ।
11ਅੰਤ ਵਿੱਚ, ਹੇ ਪਿਆਰੇ ਭਰਾਵੋ ਅਤੇ ਭੈਣੋ, ਖੁਸ਼ ਰਹੋ, ਆਪਣਾ ਸੁਭਾਅ ਸਾਫ਼ ਰੱਖੋ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ, ਇੱਕ ਮਨ ਹੋਵੋ, ਸ਼ਾਂਤੀ ਨਾਲ ਵੱਸੋ। ਪਰਮੇਸ਼ਵਰ ਦਾ ਪਿਆਰ ਅਤੇ ਸ਼ਾਤੀ ਤੁਹਾਡੇ ਨਾਲ ਹੋਵੇ।
12ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
13ਸਾਰੇ ਪਰਮੇਸ਼ਵਰ ਦੇ ਲੋਕ ਤੁਹਾਨੂੰ ਨਮਸਕਾਰ ਆਖਦੇ ਹਨ।
14ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪਿਆਰ, ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।