2 ਕੁਰਿੰਥੀਆਂ 5

ਕਿਉਂ ਜੋ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਡਰ ਕੀ ਹੈ, ਇਸ ਲਈ ਅਸੀਂ ਦੂਸਰਿਆ ਨੂੰ ਸਮਝਾਉਣ ਦਾ ਜਤਨ ਕਰਦੇ ਹਾਂ। ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪ੍ਰਗਟ ਹੋਏ ਹਾਂ।

2 Corinthians 5:11 (UKJV) Knowing therefore the terror of the Lord, we persuade men; but we are made manifest unto God; and I trust also are made manifest in your consciences.

9ਇਸ ਲਈ ਸਾਡਾ ਉਪਦੇਸ਼ ਇਹ ਹੈ ਕਿ ਭਾਂਵੇ ਅਸੀਂ ਦੇਸ਼ ਹੋਈਏ ਭਾਵੇਂ ਪ੍ਰਦੇਸ਼, ਪਰ ਉਸਨੂੰ ਭਾਉਂਦੇ ਰਹੀਏ।

10ਕਿਉਂਕਿ ਅਸੀਂ ਸਾਰਿਆ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ, ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਚਾਹੇ ਚੰਗਾ ਚਾਹੇ ਬੁਰਾ ਅਸੀਂ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫ਼ਲ ਪ੍ਰਾਪਤ ਕਰਾਂਗੇ।

11ਕਿਉਂ ਜੋ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਡਰ ਕੀ ਹੈ, ਇਸ ਲਈ ਅਸੀਂ ਦੂਸਰਿਆ ਨੂੰ ਸਮਝਾਉਣ ਦਾ ਜਤਨ ਕਰਦੇ ਹਾਂ। ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪ੍ਰਗਟ ਹੋਏ ਹਾਂ।

12ਅਸੀਂ ਫਿਰ ਆਪਣੀ ਪ੍ਰਸ਼ੰਸਾ ਤੁਹਾਡੇ ਸਾਹਮਣੇ ਨਹੀਂ ਕਰਦੇ, ਪਰ ਤੁਹਾਨੂੰ ਸਾਡੇ ਉੱਤੇ ਮਾਣ ਕਰਨ ਦਾ ਮੌਕਾ ਦਿੰਦੇ ਹਾਂ, ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਦੇ ਸਕੋ ਜੋ ਦਿਲ ਦੀਆਂ ਤੇ ਨਹੀਂ ਸਗੋਂ ਬਾਹਰ ਦੀਆਂ ਤੇ ਮਾਣ ਕਰਦੇ ਹਨ।

13ਜੇ, “ਅਸੀਂ ਬੇਸੁਰਤ ਹਾਂ,” ਤਾਂ ਪਰਮੇਸ਼ਵਰ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.