4ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ, ਅਸੀਂ ਹਾਉਂਕੇ ਭਰਦੇ ਅਤੇ ਭਾਰ ਹੇਠ ਦੱਬੇ ਹੋਏ ਹਾਂ, ਕਿਉਂਕਿ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਅਸੀਂ ਬਿਨ੍ਹਾਂ ਕੱਪੜਿਆਂ ਤੋਂ ਰਹੀਏ, ਪਰ ਆਪਣੇ ਸਵਰਗੀ ਨਿਵਾਸ ਦੇ ਕੱਪੜੇ ਪਾਉਣਾ ਚਾਹੁੰਦੇ ਹਾਂ, ਤਾਂ ਜੋ ਮਰਨਹਾਰ ਹੈ ਉਹ ਜੀਵਨ ਰਾਹੀ ਨਿਗਲ ਲਿਆ ਜਾਵੇਂ।
5ਅਤੇ ਜਿਸ ਨੇ ਸਾਨੂੰ ਇਸ ਉਦੇਸ਼ ਲਈ ਤਿਆਰ ਕੀਤਾ ਉਹ ਪਰਮੇਸ਼ਵਰ ਹੈ, ਜਿਸ ਨੇ ਸਾਨੂੰ ਆਤਮਾ ਬਿਆਨੇ ਦੇ ਰੂਪ ਵਿੱਚ ਦਿੱਤਾ ਹੈ।
6ਇਸ ਲਈ ਅਸੀਂ ਹੌਸਲਾ ਰੱਖਦੇ ਅਤੇ ਜਾਣਦੇ ਹਾਂ, ਕਿ ਜਦੋਂ ਤੱਕ ਅਸੀਂ ਸਰੀਰ ਦੇ ਘਰ ਵਿੱਚ ਹਾਂ, ਉਦੋਂ ਤੱਕ ਅਸੀਂ ਪ੍ਰਭੂ ਤੋਂ ਵਿੱਛੜੇ ਹੋਏ ਹਾਂ।
7ਕਿਉ ਜੋ ਅਸੀਂ ਵੇਖਣ ਨਾਲ ਨਹੀਂ, ਪਰ ਵਿਸ਼ਵਾਸ ਨਾਲ ਜਿਉਂਦੇ ਹਾਂ।
8ਅਸੀਂ ਹੌਸਲਾ ਰੱਖਦੇ ਅਤੇ ਇਹ ਇੱਛਾ ਰੱਖਦੇ ਹਾਂ, ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ।