2 ਕੁਰਿੰਥੀਆਂ 6

ਕਿਉਂਕਿ ਪਰਮੇਸ਼ਵਰ ਆਖਦੇ ਹਨ, “ਮਨਭਾਉਂਦੇ ਸਮੇਂ ਵਿੱਚ ਮੈਂ ਤੇਰੀ ਪੁਕਾਰ ਸੁਣੀ, ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।” ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।

2 Corinthians 6:2 (UKJV) (For he says, I have heard you in a time accepted, and in the day of salvation have I helped you: behold, now is the accepted time; behold, now is the day of salvation.)

1ਪਰਮੇਸ਼ਵਰ ਦੇ ਸਹਿ-ਕਰਮੀ ਹੋਣ ਦੇ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਵਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ।

2ਕਿਉਂਕਿ ਪਰਮੇਸ਼ਵਰ ਆਖਦੇ ਹਨ, “ਮਨਭਾਉਂਦੇ ਸਮੇਂ ਵਿੱਚ ਮੈਂ ਤੇਰੀ ਪੁਕਾਰ ਸੁਣੀ, ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।” ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।

3ਅਸੀਂ ਕਿਸੇ ਰਾਹ ਵਿੱਚ ਰੁਕਾਵਟ ਨਹੀਂ ਬਣਦੇ, ਤਾਂ ਕਿ ਕਿਤੇ ਸਾਡੀ ਸੇਵਕਾਈ ਉੱਤੇ ਕੋਈ ਦੋਸ਼ ਨਾ ਆਵੇ।

4ਇਸ ਦੀ ਬਜਾਏ, ਪਰਮੇਸ਼ਵਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਹਰ ਤਰੀਕੇ ਨਾਲ ਪ੍ਰਮਾਣ ਦਿੰਦੇ ਹਾਂ: ਅਰਥਾਤ ਵੱਡੇ ਸਹਾਰੇ ਤੋਂ; ਮੁਸ਼ਕਲਾਂ ਮੁਸੀਬਤਾਂ ਤੋਂ; ਜ਼ਰੂਰਤਾਂ ਤੋਂ; ਅਤੇ ਤੰਗੀਆਂ ਤੋਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.