1ਇਸ ਲਈ, ਹੇ ਪਿਆਰੇ ਮਿੱਤਰੋ, ਜਦੋਂ ਇਹ ਵਾਅਦੇ ਸਾਨੂੰ ਦਿੱਤੇ ਗਏ, ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
2ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾ ਦਿਓ। ਅਸੀਂ ਕਿਸੇ ਨਾਲ ਵੀ ਗਲਤ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ।
3ਮੈਂ ਇਹ ਤੁਹਾਡੇ ਉੱਤੇ ਦੋਸ਼ ਲਾਉਣ ਨੂੰ ਨਹੀਂ ਆਖਦਾ; ਕਿਉਂ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਉਣਾ ਇਕੱਠਾ ਹੈ।