13ਇਸ ਦੇ ਕਾਰਨ ਸਾਨੂੰ ਦਿਲਾਸਾ ਮਿਲਦਾ ਹੈ। ਅਤੇ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੀ ਖੁਸ਼ੀ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਖੁਸ਼ ਹੋਏ ਹਾਂ, ਕਿਉਂਕਿ ਉਸ ਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ।
14ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕੋਈ ਮਾਣ ਕੀਤਾ, ਤਾਂ ਤੁਸੀਂ ਮੈਨੂੰ ਸ਼ਰਮਿੰਦਾ ਨਹੀਂ ਕੀਤਾ। ਪਰ ਜੋ ਕੁਝ ਮੈਂ ਤੁਹਾਨੂੰ ਆਖਿਆ ਸਭ ਕੁਝ ਸੱਚ ਆਖਿਆ ਹੈ, ਇਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਮਾਣ ਵੀ ਸਹੀ ਸਾਬਤ ਹੋਇਆ।
15ਅਤੇ ਤੁਹਾਡੇ ਲਈ ਉਸ ਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ ਜਦੋਂ ਉਹ ਤੁਹਾਡੇ ਸਾਰਿਆ ਦੀ ਆਗਿਆਕਾਰੀ ਨੂੰ ਯਾਦ ਕਰਦਾ ਹੈ, ਤੁਸੀਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਕਬੂਲ ਕੀਤਾ ਸੀ।
16ਮੈਂ ਆਨੰਦ ਹਾਂ ਜੋ ਹਰੇਕ ਗੱਲ ਵਿੱਚ ਮੈਨੂੰ ਤੁਹਾਡੇ ਉੱਤੇ ਭਰੋਸਾ ਹੈ।