7ਕੇਵਲ ਉਸ ਦੇ ਆਉਣ ਨਾਲ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਸੀਂ ਦਿੱਤਾ। ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਦੁੱਖ, ਤੁਹਾਡੀ ਅਣਖ ਜਿਹੜੀ ਮੇਰੇ ਲਈ ਹੈ ਉਸ ਬਾਰੇ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ।
8ਭਾਵੇਂ ਮੈਂ ਆਪਣੇ ਪੱਤਰ ਨਾਲ ਜਿਹੜਾ ਤੁਹਾਨੂੰ ਪਹਿਲਾਂ ਭੇਜਿਆ ਦੁੱਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਪਛਤਾਵਾ ਨਹੀਂ ਹੈ। ਹਾਲਾਂਕਿ ਪਹਿਲਾਂ ਮੈਨੂੰ ਪਛਤਾਵਾ ਸੀ ਕਿਉਂਕਿ ਮੈਂ ਦੇਖਦਾ ਹਾਂ ਉਸ ਪੱਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਥੋੜ੍ਹੇ ਸਮੇਂ ਲਈ ਹੀ।
9ਹੁਣ ਮੈਂ ਖੁਸ਼ ਹਾਂ, ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਏ ਹੋ, ਪਰ ਇਸ ਲਈ ਕਿਉਂਕਿ ਤੁਹਾਡੇ ਦੁੱਖਾਂ ਨੇ ਤੁਹਾਨੂੰ ਪਛਤਾਵੇ ਵੱਲ ਮੋੜਿਆ ਹੈ। ਕਿਉਂ ਜੋ ਤੁਸੀਂ ਦੁੱਖੀ ਹੋ ਗਏ ਜਿਵੇਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੀ ਤਾਂ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋਵੇ।
10ਕਿਉਂਕਿ ਜਿਹੜਾ ਦੁੱਖ ਪਰਮੇਸ਼ਵਰ ਵੱਲੋਂ ਹੈ ਉਹ ਪਛਤਾਵਾ ਲਿਆਉਂਦਾ ਹੈ ਅਤੇ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਅਤੇ ਉਸ ਨਾਲ ਕੋਈ ਅਫ਼ਸੋਸ ਨਹੀਂ ਹੁੰਦਾ, ਪਰ ਸੰਸਾਰਕ ਦੁੱਖ ਮੌਤ ਨੂੰ ਲੈ ਕੇ ਆਉਂਦੇ ਹਨ।
11ਵੇਖੋ, ਉਹ ਜੋ ਪਰਮੇਸ਼ਵਰ ਵੱਲੋਂ ਆਏ ਦੁੱਖ ਨੇ: ਤੁਹਾਡੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ, ਅਤੇ ਆਪਣੇ ਆਪ ਨੂੰ ਸਾਫ਼ ਕਰਨ ਦੀ ਉਤਸੁਕਤਾ, ਕੀ ਗੁੱਸਾ, ਕੀ ਡਰ, ਕੀ ਚਾਹਤ, ਕੀ ਅਣਖ, ਕੀ ਲਗਨ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਨ੍ਹਾਂ ਗੱਲਾਂ ਵਿੱਚ ਸਾਫ਼ ਹਾਂ।