1ਹੇ ਭਰਾਵੋ ਅਤੇ ਭੈਣੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੀ ਉਸ ਕਿਰਪਾ ਨੂੰ ਜਾਣੋ ਜਿਹੜੀ ਮਕਦੂਨਿਯਾ ਦੀ ਕਲੀਸਿਆ ਉੱਤੇ ਹੋਈ ਹੈ।
2ਇੱਕ ਬਹੁਤ ਹੀ ਸਖ਼ਤ ਅਜ਼ਮਾਇਸ਼ ਦੇ ਦੌਰਾਨ, ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਅਤੇ ਉਹਨਾਂ ਦੀ ਭਾਰੀ ਗਰੀਬੀ ਨੇ ਉਹਨਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।
3ਕਿਉਂਕਿ ਮੈਂ ਗਵਾਹੀ ਦਿੰਦਾ ਹਾਂ ਕਿ ਉਹਨਾਂ ਨੇ ਆਪਣੀ ਸਮਰੱਥ ਦੇ ਅਨੁਸਾਰ, ਇੱਥੋਂ ਤੱਕ ਕਿ ਆਪਣੀ ਯੋਗਤਾ ਤੋਂ ਵੀ ਵੱਧ ਕੇ ਦਾਨ ਦਿੱਤਾ ਅਤੇ ਇਹ ਉਹਨਾਂ ਨੇ ਆਪਣੀ ਇੱਛਾ ਨਾਲ ਦਿੱਤਾ।