4ਅਤੇ ਉਹਨਾਂ ਨੇ ਵੱਡੀ ਮਿੰਨਤਾ ਨਾਲ ਸਾਡੇ ਅੱਗੇ ਬੇਨਤੀ ਕੀਤੀ, ਅਸੀਂ ਵੀ ਉਸ ਕਿਰਪਾ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਪਰਮੇਸ਼ਵਰ ਦੇ ਲੋਕਾਂ ਲਈ ਹੈ ਸਹਾਇਤਾ ਕਰਨ ਲਈ ਭਾਗੀਦਾਰ ਹੋਈਏ।
5ਅਤੇ ਜਿਵੇਂ ਸਾਨੂੰ ਆਸ ਸੀ ਉਸ ਤਰ੍ਹਾਂ ਨਹੀਂ ਸਗੋਂ ਇਸ ਤੋਂ ਵੀ ਵੱਧ ਕੇ ਪਹਿਲਾਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਅਤੇ ਫਿਰ ਪ੍ਰਭੂ ਦੀ ਮਰਜ਼ੀ ਨਾਲ ਸਾਨੂੰ ਵੀ।
6ਇਸ ਲਈ ਅਸੀਂ ਤੀਤੁਸ ਦੇ ਅੱਗੇ ਬੇਨਤੀ ਕੀਤੀ, ਜਿਸ ਤਰ੍ਹਾਂ ਉਸ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਸ ਕਿਰਪਾ ਦੇ ਕੰਮ ਨੂੰ ਪੂਰਾ ਕਰੇ।
7ਪਰ ਜਿਵੇਂ ਤੁਸੀਂ ਵਿਸ਼ਵਾਸ, ਬਚਨ, ਗਿਆਨ, ਉਤਸ਼ਾਹ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾਂ ਤੁਸੀਂ ਇਸ ਦਾਨ ਦੀ ਕਿਰਪਾ ਦੇ ਕੰਮ ਵਿੱਚ ਵੀ ਵੱਧਦੇ ਜਾਓ।
8ਮੈਂ ਤੁਹਾਨੂੰ ਇਹ ਹੁਕਮ ਦੇ ਤੌਰ ਨਹੀਂ ਕਹਿ ਰਿਹਾ, ਪਰ ਦੂਸਰਿਆ ਦੇ ਉਤਸ਼ਾਹ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ।