4ਕਿਤੇ ਇਸ ਤਰ੍ਹਾਂ ਨਾ ਹੋਵੇ ਜਦ ਕੋਈ ਮਕਦੂਨਿਯਾ ਦੇ ਵਿਸ਼ਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਅਸੀਂ ਉਸ ਪੱਕੇ ਭਰੋਸੇ ਤੋਂ ਉਹਨਾਂ ਅੱਗੇ ਲੱਜਿਆਵਾਨ ਹੋਈਏ।
5ਇਸ ਕਾਰਨ ਮੈਂ ਭਰਾਵਾਂ ਅੱਗੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਸ ਦਾ ਪਹਿਲਾਂ ਹੀ ਤੁਸੀਂ ਵਾਅਦਾ ਕੀਤਾ ਸੀ। ਪਹਿਲਾਂ ਹੀ ਤਿਆਰ ਰੱਖਣਾ ਤਾਂ ਜੋ ਉਹ ਖੁੱਲ੍ਹੇ ਦਿਲ ਦੇ ਦਾਨ ਵਰਗਾ ਹੋਵੇ, ਨਾ ਕਿ ਬੰਦਿਸ਼ ਦੇ ਦਾਨ ਵਰਗਾ।
6ਯਾਦ ਰੱਖਣਾ: ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ।
7ਹਰੇਕ ਉਸੇ ਤਰ੍ਹਾਂ ਹੀ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਦਿਲ ਵਿੱਚ ਦੇਣ ਲਈ ਧਾਰਿਆ ਹੋਇਆ ਹੈ, ਨਾ ਕਿ ਝਿਜਕਦਿਆ ਹੋਇਆ ਅਤੇ ਨਾ ਮਜ਼ਬੂਰੀ ਨਾਲ, ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।
8ਅਤੇ ਪਰਮੇਸ਼ਵਰ ਤੁਹਾਨੂੰ ਭਰਭੂਰ ਬਰਕਤ ਦੇਣ ਦੀ ਸਮਰੱਥ ਰੱਖਦਾ ਹੈ, ਤਾਂ ਜੋ ਹਰ ਇੱਕ ਵਸਤੂ ਹਰ ਸਮੇਂ ਉਹ ਸਭ ਕੁਝ ਤੁਹਾਡੇ ਕੋਲ ਹੋਵੇ ਜਿਸਦੀ ਤੁਹਾਨੂੰ ਜ਼ਰੂਰਤ ਹੈ, ਤਾਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਨਾਲ ਹੋਵੇ।