2 ਯੋਹਨ 1

ਧਿਆਨ ਰੱਖੋ ਕਿ ਤੁਸੀਂ ਉਸ ਚੀਜ਼ ਨੂੰ ਨਾ ਗੁਆਓ ਜਿਸ ਲਈ ਅਸੀਂ ਕੰਮ ਕੀਤਾ ਹੈ, ਪਰ ਇਸ ਦਾ ਪੂਰਾ ਇਨਾਮ ਪ੍ਰਾਪਤ ਕਰੋ।

2 John 1:8 (UKJV) Look to yourselves, that we lose not those things which we have wrought, but that we receive a full reward.

6ਅਤੇ ਇਹ ਪਿਆਰ ਹੈ: ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚੱਲੀਏ। ਜਿਵੇਂ ਕਿ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਉਸ ਦਾ ਹੁਕਮ ਹੈ ਕਿ ਤੁਹਾਨੂੰ ਪਿਆਰ ਵਿੱਚ ਚੱਲਣਾ ਚਾਹੀਦਾ ਹੈ।

7ਮੈਂ ਇਹ ਇਸ ਲਈ ਕਹਿੰਦਾ ਹਾਂ ਕਿਉਂਕਿ ਬਹੁਤ ਸਾਰੇ ਧੋਖੇਬਾਜ਼ ਇਸ ਜਗਤ ਵਿੱਚ ਨਿਕਲ ਆਏ ਹਨ, ਜੋ ਇਹ ਨਹੀਂ ਮੰਨਦੇ ਕਿ ਯਿਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ ਹੈ। ਅਜਿਹਾ ਕੋਈ ਵੀ ਵਿਅਕਤੀ ਧੋਖੇਬਾਜ਼ ਅਤੇ ਮਸੀਹ ਵਿਰੋਧੀ ਹੈ।

8ਧਿਆਨ ਰੱਖੋ ਕਿ ਤੁਸੀਂ ਉਸ ਚੀਜ਼ ਨੂੰ ਨਾ ਗੁਆਓ ਜਿਸ ਲਈ ਅਸੀਂ ਕੰਮ ਕੀਤਾ ਹੈ, ਪਰ ਇਸ ਦਾ ਪੂਰਾ ਇਨਾਮ ਪ੍ਰਾਪਤ ਕਰੋ।

9ਜਿਹੜਾ ਵਿਅਕਤੀ ਅੱਗੇ ਵੱਧਦਾ ਹੈ ਅਤੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਉਸ ਕੋਲ ਪਰਮੇਸ਼ਵਰ ਨਹੀਂ ਹੈ; ਜਿਹੜਾ ਵੀ ਉਪਦੇਸ਼ ਜਾਰੀ ਰੱਖਦਾ ਹੈ ਉਸ ਦੇ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ।

10ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਹੀਂ ਲਿਆਵੇ, ਤਾਂ ਉਹਨਾਂ ਨੂੰ ਆਪਣੇ ਘਰ ਨਾ ਲੈ ਕੇ ਜਾਓ ਜਾਂ ਉਹਨਾਂ ਦਾ ਸਵਾਗਤ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.