2 ਰਾਜਿਆਂ 10

ਯੇਹੂ ਨੇ ਸਾਰੇ ਇਸਰਾਏਲ ਵਿੱਚੋਂ ਬਆਲ ਦੇ ਸੇਵਕਾਂ ਨੂੰ ਬੁਲਾਇਆ। ਕੋਈ ਵੀ ਗੈਰ ਹਾਜ਼ਰ ਨਹੀਂ ਸੀ। ਉਹ ਸਾਰੇ ਬਆਲ ਦੇ ਮੰਦਰ ਵਿੱਚ ਦਾਖਲ ਹੋਏ ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਮੰਦਰ ਪੂਰੀ ਤਰ੍ਹਾਂ ਪੁਜਾਰੀਆਂ ਨਾਲ ਭਰ ਗਿਆ।

2 Kings 10:21 (UKJV) And Jehu sent through all Israel: and all the worshippers of Baal came, so that there was not a man left that came not. And they came into the house of Baal; and the house of Baal was full from one end to another.

19ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ।” ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।

20ਤਦ ਯੇਹੂ ਨੇ ਹੁਕਮ ਘੱਲਿਆ, “ਬਆਲ ਲਈ ਇੱਕ ਪਵਿੱਤਰ ਤਿਉਹਾਰ ਮਨਾਉ!” ਹਰ ਪਾਸੇ ਐਲਾਨ ਕੀਤਾ ਗਿਆ।

21ਯੇਹੂ ਨੇ ਸਾਰੇ ਇਸਰਾਏਲ ਵਿੱਚੋਂ ਬਆਲ ਦੇ ਸੇਵਕਾਂ ਨੂੰ ਬੁਲਾਇਆ। ਕੋਈ ਵੀ ਗੈਰ ਹਾਜ਼ਰ ਨਹੀਂ ਸੀ। ਉਹ ਸਾਰੇ ਬਆਲ ਦੇ ਮੰਦਰ ਵਿੱਚ ਦਾਖਲ ਹੋਏ ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਮੰਦਰ ਪੂਰੀ ਤਰ੍ਹਾਂ ਪੁਜਾਰੀਆਂ ਨਾਲ ਭਰ ਗਿਆ।

22ਤਦ ਯੇਹੂ ਨੇ ਭੰਡਾਰ ਦਾ ਮੁਖੀਏ ਨੂੰ ਹੁਕਮ ਦਿੱਤਾ, “ਬਆਲ ਦੇ ਸੇਵਕਾਂ ਲਈ ਤਜਵੀਜ਼ ਕੀਤੇ ਕੱਪੜੇ ਲਿਆਏ ਜਾਣ।” ਫਿਰ ਉਹਨਾਂ ਦੇ ਲਈ ਕੱਪੜੇ ਲਿਆਂਦੇ ਗਏ।

23ਇਸ ਤੋਂ ਬਾਅਦ ਯੇਹੂ ਬਾਲ ਦੇ ਮੰਦਰ ਵਿੱਚ ਗਿਆ। ਰੇਕਾਬ ਦਾ ਪੁੱਤਰ ਯਹੋਨਾਦਾਬ ਵੀ ਉਸਦੇ ਨਾਲ ਸੀ। ਯੇਹੂ ਨੇ ਬਆਲ ਦੇ ਸੇਵਕਾਂ ਨੂੰ ਕਿਹਾ, “ਪੜਤਾਲ ਕਰੋ ਅਤੇ ਪਤਾ ਲਗਾਓ ਕਿ ਇੱਥੇ ਕੋਈ ਯਾਹਵੇਹ ਦੇ ਸੇਵਕ ਨਹੀਂ ਹਨ, ਪਰ ਸਿਰਫ ਬਾਲ ਦੇ ਸੇਵਕ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.