11ਹਰ ਇੱਕ ਪਹਿਰੇਦਾਰ ਨੇ ਹੱਥ ਵਿੱਚ ਹਥਿਆਰ ਲੈ ਕੇ, ਆਪਣੇ ਆਪ ਨੂੰ ਰਾਜੇ ਦੇ ਦੁਆਲੇ, ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਵਾਲੇ ਪਾਸੇ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ ਸੀ।
12ਯਹੋਯਾਦਾ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਉਸ ਦੇ ਸਿਰ ਉੱਤੇ ਤਾਜ ਪਾ ਦਿੱਤਾ। ਉਸਨੇ ਉਸਨੂੰ ਸੰਹੂ ਦੀ ਇੱਕ ਚਿੱਠੀ ਭੇਂਟ ਕੀਤੀ ਅਤੇ ਉਸਨੂੰ ਰਾਜਾ ਘੋਸ਼ਿਤ ਕੀਤਾ। ਉਹਨਾਂ ਨੇ ਉਸਨੂੰ ਮਸਹ ਕੀਤਾ ਅਤੇ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ਉੱਚੀ ਅਵਾਜ਼ ਵਿੱਚ ਕਿਹਾ, “ਰਾਜਾ ਜ਼ਿੰਦਾਬਾਦ!”
13ਜਦੋਂ ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਯਾਹਵੇਹ ਦੇ ਭਵਨ ਵਿੱਚ ਲੋਕਾਂ ਕੋਲ ਗਈ।
14ਉਸ ਨੇ ਉੱਥੇ ਰਾਜਾ ਨੂੰ ਥੰਮ੍ਹ ਕੋਲ ਖੜ੍ਹਾ ਵੇਖਿਆ, ਜਿਵੇਂ ਕਿ ਰੀਤੀ ਰਿਵਾਜ ਸੀ। ਅਧਿਕਾਰੀ ਅਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ ਅਤੇ ਦੇਸ਼ ਦੇ ਸਾਰੇ ਲੋਕ ਖੁਸ਼ੀ ਮਨਾ ਰਹੇ ਸਨ ਅਤੇ ਤੁਰ੍ਹੀਆਂ ਵਜਾ ਰਹੇ ਸਨ। ਤਦ ਅਥਲਯਾਹ ਨੇ ਆਪਣੇ ਬਸਤਰ ਪਾੜੇ ਅਤੇ ਉੱਚੀ-ਉੱਚੀ ਪੁਕਾਰਿਆ, “ਦੇਸ਼ਧ੍ਰੋਹੀ! ਦੇਸ਼ਧ੍ਰੋਹੀ!”
15ਯਹੋਯਾਦਾ ਜਾਜਕ ਨੇ ਸੌ-ਸੌ ਸੈਨਾ ਦੇ ਮੁਖੀਆਂ ਨੂੰ ਹੁਕਮ ਦਿੱਤਾ, ਜੋ ਸੈਨਾ ਦੇ ਅਧਿਕਾਰੀ ਸਨ, “ਉਸ ਨੂੰ ਪਾਲਾਂ ਦੇ ਵਿੱਚਕਾਰੋਂ ਬਾਹਰ ਲਿਆਓ ਅਤੇ ਜੋ ਕੋਈ ਉਸ ਦਾ ਪਿੱਛਾ ਕਰੇ ਉਸ ਨੂੰ ਤਲਵਾਰ ਨਾਲ ਮਾਰ ਦਿਓ।” ਕਿਉਂਕਿ ਜਾਜਕ ਨੇ ਕਿਹਾ ਸੀ, “ਉਸ ਨੂੰ ਯਾਹਵੇਹ ਦੇ ਭਵਨ ਵਿੱਚ ਨਾ ਮਾਰੋ।”