2 ਰਾਜਿਆਂ 13

ਤਦ ਯਹੋਆਹਾਜ਼ ਨੇ ਯਾਹਵੇਹ ਦੇ ਅੱਗੇ ਪ੍ਰਾਰਥਨਾਂ ਕੀਤੀ ਅਤੇ ਯਾਹਵੇਹ ਨੇ ਉਸ ਦੀ ਸੁਣੀ ਕਿਉਂ ਜੋ ਉਸ ਨੇ ਦੇਖਿਆ ਕਿ ਅਰਾਮ ਦਾ ਰਾਜਾ ਇਸਰਾਏਲ ਉੱਤੇ ਕਿੰਨੀ ਸਖ਼ਤੀ ਨਾਲ ਜ਼ੁਲਮ ਕਰਦਾ ਸੀ।

2 Kings 13:4 (UKJV) And Jehoahaz besought the LORD, and the LORD hearkened unto him: for he saw the oppression of Israel, because the king of Syria oppressed them.

2ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਸਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਹਨਾਂ ਨੂੰ ਨਾ ਛੱਡਿਆ।

3ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਹਨਾਂ ਨੂੰ ਲੰਬੇ ਸਮੇਂ ਤੱਕ ਅਰਾਮ ਦੇ ਰਾਜਾ ਹਜ਼ਾਏਲ ਅਤੇ ਉਸ ਦੇ ਪੁੱਤਰ ਬਨ-ਹਦਦ ਦੇ ਅਧੀਨ ਕਰ ਦਿੱਤਾ।

4ਤਦ ਯਹੋਆਹਾਜ਼ ਨੇ ਯਾਹਵੇਹ ਦੇ ਅੱਗੇ ਪ੍ਰਾਰਥਨਾਂ ਕੀਤੀ ਅਤੇ ਯਾਹਵੇਹ ਨੇ ਉਸ ਦੀ ਸੁਣੀ ਕਿਉਂ ਜੋ ਉਸ ਨੇ ਦੇਖਿਆ ਕਿ ਅਰਾਮ ਦਾ ਰਾਜਾ ਇਸਰਾਏਲ ਉੱਤੇ ਕਿੰਨੀ ਸਖ਼ਤੀ ਨਾਲ ਜ਼ੁਲਮ ਕਰਦਾ ਸੀ।

5ਯਾਹਵੇਹ ਨੇ ਇਸਰਾਏਲ ਲਈ ਇੱਕ ਛੁਡਾਉਣ ਵਾਲਾ ਦਿੱਤਾ, ਅਤੇ ਉਹ ਅਰਾਮ ਦੇ ਹੱਥੋਂ ਬਚ ਗਏ। ਇਸ ਲਈ ਇਸਰਾਏਲੀ ਪਹਿਲਾਂ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ।

6ਪਰ ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਹਨਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਪਰ ਉਹ ਉਹਨਾਂ ਵਿੱਚ ਲਗਾਤਾਰ ਚਲਦੇ ਰਹੇ। ਨਾਲੇ ਅਸ਼ੇਰਾਹ ਦੀ ਮੂਰਤ ਸਾਮਰਿਯਾ ਵਿੱਚ ਅਜੇ ਤੱਕ ਖੜ੍ਹੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.