9ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ, “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਉਸ ਦੇ ਕੋਲ ਦੀ ਲੰਘਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ।
10ਤੂੰ ਸੱਚਮੁੱਚ ਅਦੋਮ ਨੂੰ ਹਰਾਇਆ ਹੈ ਅਤੇ ਹੁਣ ਤੂੰ ਹੰਕਾਰੀ ਹੋ ਰਿਹਾ ਹੈ। ਤੇਰੀ ਜਿੱਤ ਵਿੱਚ ਸ਼ਾਨ ਹੈ, ਪਰ ਘਰ ਵਿੱਚ ਬੈਠ! ਤੂੰ ਕਿਉਂ ਆਪਣੇ ਲਈ ਅਤੇ ਯਹੂਦਾਹ ਵੀ ਲਈ ਮੁਸੀਬਤ ਨੂੰ ਛੇੜਦਾ ਅਤੇ ਡਿੱਗਦਾ ਹੈ?”
11ਪਰ ਅਮਾਜ਼ਯਾਹ ਨੇ ਨਾ ਸੁਣੀ, ਇਸ ਲਈ ਇਸਰਾਏਲ ਦੇ ਰਾਜਾ ਯੋਆਸ਼ ਨੇ ਹਮਲਾ ਕਰ ਦਿੱਤਾ। ਉਹ ਅਤੇ ਯਹੂਦਾਹ ਦਾ ਰਾਜਾ ਅਮਾਜ਼ਯਾਹ ਯਹੂਦਾਹ ਵਿੱਚ ਬੈਥ-ਸ਼ੇਮੇਸ਼ ਵਿੱਚ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਏ।
12ਤਦ ਯਹੂਦਾਹ ਇਸਰਾਏਲ ਦੁਆਰਾ ਹਾਰ ਗਿਆ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ।
13ਇਸਰਾਏਲ ਦੇ ਪਾਤਸ਼ਾਹ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ, ਜੋ ਯੋਆਸ਼ ਦਾ ਪੁੱਤਰ, ਅਹਜ਼ਯਾਹ ਦਾ ਪੋਤਰਾ ਸੀ, ਬੈਥ-ਸ਼ੇਮੇਸ਼ ਵਿੱਚ ਫੜ ਲਿਆ। ਫਿਰ ਯੋਆਸ਼ ਯੇਰੂਸ਼ਲੇਮ ਨੂੰ ਗਿਆ ਅਤੇ ਯੇਰੂਸ਼ਲੇਮ ਦੀ ਕੰਧ ਨੂੰ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਕੋਨੇ ਦੇ ਫ਼ਾਟਕ ਤੱਕ ਢਾਹ ਦਿੱਤਾ, ਜੋ ਲਗਭਗ ਚਾਰ ਸੌ ਹੱਥ ਲੰਮੀ ਸੀ।