12ਉਹ ਮੂਰਤੀਆਂ ਦੀ ਪੂਜਾ ਕਰਦੇ ਸਨ, ਹਾਲਾਂਕਿ ਯਾਹਵੇਹ ਨੇ ਕਿਹਾ ਸੀ ਕਿ, “ਤੁਸੀਂ ਅਜਿਹਾ ਨਾ ਕਰਨ।”
13ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਆਪਣੇ ਸਾਰੇ ਨਬੀਆਂ ਅਤੇ ਪੈਗੰਬਰਾਂ ਰਾਹੀਂ ਚੇਤਾਵਨੀ ਦਿੱਤੀ, “ਆਪਣੇ ਬੁਰੇ ਰਾਹਾਂ ਤੋਂ ਮੁੜੋ ਨਾਲੇ ਮੇਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰੋ, ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ ਅਤੇ ਜੋ ਮੈਂ ਆਪਣੇ ਸੇਵਕਾਂ ਨਬੀਆਂ ਰਾਹੀਂ ਤੁਹਾਨੂੰ ਸੌਂਪਿਆ ਸੀ।”
14ਤਾਂ ਭੀ ਉਹਨਾਂ ਨੇ ਕੰਨ ਨਾ ਲਾਇਆ ਸਗੋਂ ਆਪਣੇ ਪਿਉ ਦਾਦਿਆਂ ਵਾਂਙੁ ਜਿਨ੍ਹਾਂ ਯਾਹਵੇਹ ਆਪਣੇ ਪਰਮੇਸ਼ਵਰ ਤੇ ਨਿਹਚਾ ਨਾ ਕੀਤੀ ਸਗੋਂ ਢੀਠ ਹੋ ਗਏ।
15ਉਹਨਾਂ ਨੇ ਉਸ ਦੇ ਹੁਕਮਾਂ ਨੂੰ ਅਤੇ ਉਸ ਨੇਮ ਨੂੰ ਜੋ ਉਸ ਨੇ ਆਪਣੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਉਹਨਾਂ ਬਿਧੀਆਂ ਨੂੰ ਜਿਨ੍ਹਾਂ ਦੀ ਪਾਲਣਾ ਕਰਨ ਲਈ ਉਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਰੱਦ ਕਰ ਦਿੱਤਾ। ਉਹ ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ ਅਤੇ ਆਪਣੇ ਆਪ ਨਿਕੰਮੇ ਹੋ ਗਏ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਉਸ ਤਰ੍ਹਾਂ ਨਾ ਕਰਨਾ ਜਿਵੇਂ ਉਹ ਕਰਦੇ ਹਨ।”
16ਉਹਨਾਂ ਨੇ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਤਿਆਗ ਦਿੱਤਾ ਅਤੇ ਆਪਣੇ ਲਈ ਵੱਛਿਆਂ ਦੇ ਆਕਾਰ ਦੀਆਂ ਦੋ ਮੂਰਤੀਆਂ ਅਤੇ ਇੱਕ ਅਸ਼ੇਰਾਹ ਦਾ ਖੰਭਾ ਬਣਾਏ। ਉਹਨਾਂ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਬਆਲ ਦੀ ਉਪਾਸਨਾ ਕੀਤੀ।