16ਉਹਨਾਂ ਨੇ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਤਿਆਗ ਦਿੱਤਾ ਅਤੇ ਆਪਣੇ ਲਈ ਵੱਛਿਆਂ ਦੇ ਆਕਾਰ ਦੀਆਂ ਦੋ ਮੂਰਤੀਆਂ ਅਤੇ ਇੱਕ ਅਸ਼ੇਰਾਹ ਦਾ ਖੰਭਾ ਬਣਾਏ। ਉਹਨਾਂ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਬਆਲ ਦੀ ਉਪਾਸਨਾ ਕੀਤੀ।
17ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਬਲੀਦਾਨ ਕੀਤਾ। ਉਹਨਾਂ ਨੇ ਪੁੱਛਣਾ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆਂ ਅਤੇ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾਈ ਕਰਨ ਲਈ ਆਪਣੇ ਆਪ ਨੂੰ ਵੇਚ ਦਿੱਤਾ।
18ਇਸ ਲਈ ਯਾਹਵੇਹ ਇਸਰਾਏਲ ਉੱਤੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਦੂਰ ਕਰ ਦਿੱਤਾ। ਸਿਰਫ ਯਹੂਦਾਹ ਦਾ ਗੋਤ ਹੀ ਬਚੀ ਸੀ,
19ਅਤੇ ਯਹੂਦਾਹ ਨੇ ਵੀ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਨੇ ਇਸਰਾਏਲ ਦੁਆਰਾ ਸ਼ੁਰੂ ਕੀਤੇ ਅਭਿਆਸਾਂ ਦੀ ਪਾਲਣਾ ਕੀਤੀ।
20ਇਸ ਲਈ ਯਾਹਵੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ; ਉਸਨੇ ਉਹਨਾਂ ਨੂੰ ਦੁਖੀ ਕੀਤਾ ਅਤੇ ਉਹਨਾਂ ਨੂੰ ਲੁੱਟਣ ਵਾਲਿਆਂ ਦੇ ਹੱਥਾਂ ਵਿੱਚ ਦੇ ਦਿੱਤਾ, ਜਦੋਂ ਤੱਕ ਉਸਨੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਨਾ ਕੱਢ ਦਿੱਤਾ।