5ਹਿਜ਼ਕੀਯਾਹ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਉੱਤੇ ਭਰੋਸਾ ਰੱਖਿਆ। ਯਹੂਦਾਹ ਦੇ ਸਾਰੇ ਰਾਜਿਆਂ ਵਿੱਚ ਉਸ ਵਰਗਾ ਕੋਈ ਨਹੀਂ ਸੀ, ਨਾ ਉਸ ਤੋਂ ਪਹਿਲਾਂ, ਨਾ ਉਸ ਤੋਂ ਬਾਅਦ।
6ਉਸ ਨੇ ਯਾਹਵੇਹ ਨੂੰ ਫੜੀ ਰੱਖਿਆ ਅਤੇ ਉਸ ਦੇ ਪਿੱਛੇ ਤੁਰਨਾ ਬੰਦ ਨਹੀਂ ਕੀਤਾ; ਉਸਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤੇ ਸਨ।
7ਅਤੇ ਯਾਹਵੇਹ ਉਸ ਦੇ ਨਾਲ ਸੀ; ਉਸ ਨੇ ਜੋ ਵੀ ਕੀਤਾ ਉਸ ਵਿੱਚ ਉਹ ਸਫ਼ਲ ਰਿਹਾ। ਉਸਨੇ ਅੱਸ਼ੂਰ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਸਦੀ ਸੇਵਾ ਨਹੀਂ ਕੀਤੀ।
8ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੱਕ ਉਸਨੇ ਗਾਜ਼ਾ ਅਤੇ ਇਸਦੇ ਖੇਤਰ ਤੱਕ ਫ਼ਲਿਸਤੀਆਂ ਨੂੰ ਹਰਾਇਆ।
9ਰਾਜਾ ਹਿਜ਼ਕੀਯਾਹ ਦੇ ਚੌਥੇ ਸਾਲ ਵਿੱਚ, ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਸਾਲ ਸੀ, ਅੱਸ਼ੂਰ ਦੇ ਰਾਜਾ ਸ਼ਾਲਮਨੇਸਰ ਨੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ।