33ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ; ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ, ਯਾਹਵੇਹ ਦਾ ਵਾਕ ਹੈ।
34ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ, ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖ਼ਾਤਰ।’ ”
35ਉਸ ਰਾਤ ਯਾਹਵੇਹ ਦਾ ਦੂਤ ਬਾਹਰ ਨਿੱਕਲ ਕੇ ਅੱਸ਼ੂਰੀਆਂ ਡੇਰੇ ਵਿੱਚ ਗਿਆ ਅਤੇ ਇੱਕ ਲੱਖ ਪਚਾਸੀ ਹਜ਼ਾਰ ਮਨੁੱਖ ਮਾਰ ਦਿੱਤੇ। ਜਦੋਂ ਲੋਕ ਅਗਲੀ ਸਵੇਰੇ ਨੂੰ ਉੱਠੇ ਤਾਂ ਉੱਥੇ ਸਾਰੀਆਂ ਲਾਸ਼ਾਂ ਹੀ ਸਨ!
36ਇਸ ਲਈ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਡੇਰੇ ਨੂੰ ਤੋੜ ਦਿੱਤਾ ਅਤੇ ਪਿੱਛੇ ਹਟ ਗਿਆ। ਉਹ ਨੀਨਵਾਹ ਵਾਪਸ ਆਇਆ ਅਤੇ ਉੱਥੇ ਹੀ ਰਿਹਾ।
37ਇੱਕ ਦਿਨ, ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਉਸ ਦੇ ਪੁੱਤਰ ਅਦਰਾਮਮਲੇਕ ਅਤੇ ਸ਼ਰੇਜ਼ਰ ਨੇ ਉਸਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਉਹ ਅਰਾਰਾਤ ਦੇਸ਼ ਨੂੰ ਭੱਜ ਗਏ ਅਤੇ ਉਸਦਾ ਪੁੱਤਰ ਏਸਰਹਦੋਨ ਉਸ ਤੋਂ ਬਾਅਦ ਰਾਜਾ ਬਣਿਆ।