2 ਰਾਜਿਆਂ 20

ਹਿਜ਼ਕੀਯਾਹ ਨੇ ਉਹਨਾਂ ਦੀ ਸੁਣੀ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਵਿਖਾਇਆ ਜੋ ਕੁਝ ਉਸਨੇ ਭੰਡਾਰਾਂ ਵਿੱਚ ਜਮਾਂ ਕੀਤਾ ਸੀ। ਚਾਂਦੀ, ਸੋਨਾ, ਮਸਾਲੇ ਅਤੇ ਜ਼ੈਤੂਨ ਦਾ ਵਧੀਆ ਤੇਲ, ਉਸ ਦਾ ਸਾਰਾ ਅਸਲਾ ਅਤੇ ਉਸ ਦੇ ਖਜ਼ਾਨਿਆਂ ਵਿੱਚੋਂ ਸਭ ਕੁਝ ਵਿਖਾਇਆ। ਉਸ ਦੇ ਮਹਿਲ ਵਿੱਚ ਜਾਂ ਉਸਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਹਨਾਂ ਨੂੰ ਨਾ ਦਿਖਾਇਆ ਹੋਵੇ।

2 Kings 20:13 (UKJV) And Hezekiah hearkened unto them, and showed them all the house of his precious things, the silver, and the gold, and the spices, and the precious ointment, and all the house of his armour, and all that was found in his treasures: there was nothing in his house, nor in all his dominion, that Hezekiah showed them not.

11ਤਦ ਯਸ਼ਾਯਾਹ ਨਬੀ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਯਾਹਵੇਹ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਕਦਮ ਅਰਥਾਤ ਜਿੰਨਾਂ ਉਹ ਢੱਲ਼ ਚੁੱਕਿਆ ਸੀ, ਉਹਨਾਂ ਪਿੱਛੇ ਮੋੜ ਦਿੱਤਾ।

12ਉਸ ਸਮੇਂ ਬਾਬੇਲ ਦੇ ਰਾਜੇ ਬਲਦਾਨ ਦੇ ਪੁੱਤਰ ਮਾਰਦੁਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਤੋਹਫ਼ਾ ਭੇਜਿਆ ਕਿਉਂਕਿ ਉਸਨੇ ਹਿਜ਼ਕੀਯਾਹ ਦੀ ਬੀਮਾਰੀ ਬਾਰੇ ਸੁਣਿਆ ਸੀ।

13ਹਿਜ਼ਕੀਯਾਹ ਨੇ ਉਹਨਾਂ ਦੀ ਸੁਣੀ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਵਿਖਾਇਆ ਜੋ ਕੁਝ ਉਸਨੇ ਭੰਡਾਰਾਂ ਵਿੱਚ ਜਮਾਂ ਕੀਤਾ ਸੀ। ਚਾਂਦੀ, ਸੋਨਾ, ਮਸਾਲੇ ਅਤੇ ਜ਼ੈਤੂਨ ਦਾ ਵਧੀਆ ਤੇਲ, ਉਸ ਦਾ ਸਾਰਾ ਅਸਲਾ ਅਤੇ ਉਸ ਦੇ ਖਜ਼ਾਨਿਆਂ ਵਿੱਚੋਂ ਸਭ ਕੁਝ ਵਿਖਾਇਆ। ਉਸ ਦੇ ਮਹਿਲ ਵਿੱਚ ਜਾਂ ਉਸਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਹਨਾਂ ਨੂੰ ਨਾ ਦਿਖਾਇਆ ਹੋਵੇ।

14ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, “ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ, “ਉਹ ਦੂਰ ਦੇਸ਼ ਬਾਬੇਲ ਤੋਂ ਆਏ ਸਨ।”

15ਨਬੀ ਨੇ ਪੁੱਛਿਆ, “ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?” ਹਿਜ਼ਕੀਯਾਹ ਨੇ ਕਿਹਾ, “ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ। ਮੇਰੇ ਖਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.