2 ਰਾਜਿਆਂ 20

ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਆਪਣੇ ਅਤੇ ਆਪਣੇ ਸੇਵਕ ਦਾਵੀਦ ਦੀ ਖ਼ਾਤਰ ਇਸ ਸ਼ਹਿਰ ਦੀ ਰੱਖਿਆ ਕਰਾਂਗਾ।’ ”

2 Kings 20:6 (UKJV) And I will add unto your days fifteen years; and I will deliver you and this city out of the hand of the king of Assyria; and I will defend this city for mine own sake, and for my servant David's sake.

4ਇਸ ਤੋਂ ਪਹਿਲਾਂ ਕਿ ਯਸ਼ਾਯਾਹ ਵਿਚਕਾਰਲੇ ਦਰਬਾਰ ਤੋਂ ਬਾਹਰ ਨਿਕਲਦਾ, ਯਾਹਵੇਹ ਦਾ ਬਚਨ ਉਸ ਕੋਲ ਆਇਆ।

5“ਵਾਪਸ ਜਾ ਅਤੇ ਮੇਰੇ ਲੋਕਾਂ ਦੇ ਹਾਕਮ ਹਿਜ਼ਕੀਯਾਹ ਨੂੰ ਆਖ, ‘ਯਾਹਵੇਹ, ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੇਖੇ ਹਨ। ਮੈਂ ਤੈਨੂੰ ਚੰਗਾ ਕਰਾਂਗਾ। ਹੁਣ ਤੋਂ ਤੀਜੇ ਦਿਨ ਤੂੰ ਯਾਹਵੇਹ ਦੇ ਭਵਨ ਵਿੱਚ ਜਾਏਗਾ।

6ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਆਪਣੇ ਅਤੇ ਆਪਣੇ ਸੇਵਕ ਦਾਵੀਦ ਦੀ ਖ਼ਾਤਰ ਇਸ ਸ਼ਹਿਰ ਦੀ ਰੱਖਿਆ ਕਰਾਂਗਾ।’ ”

7ਤਦ ਯਸ਼ਾਯਾਹ ਨੇ ਕਿਹਾ, “ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ।” ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਲੇਪ ਲਗਾਇਆ ਅਤੇ ਉਹ ਠੀਕ ਹੋ ਗਿਆ।

8ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਪੁੱਛਿਆ ਸੀ, “ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਯਾਹਵੇਹ ਮੈਨੂੰ ਠੀਕ ਕਰੇਗਾ ਅਤੇ ਮੈਂ ਹੁਣ ਤੋਂ ਤੀਜੇ ਦਿਨ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.