17ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਈ ਹੈ ਅਤੇ ਆਪਣੇ ਹੱਥਾਂ ਦੁਆਰਾ ਬਣਾਈਆਂ ਸਾਰੀਆਂ ਮੂਰਤੀਆਂ ਦੁਆਰਾ ਮੇਰਾ ਕ੍ਰੋਧ ਭੜਕਾਇਆ ਹੈ, ਇਸ ਲਈ ਮੇਰਾ ਕ੍ਰੋਧ ਇਸ ਸਥਾਨ ਉੱਤੇ ਭੜਕੇਗਾ ਅਤੇ ਬੁਝੇਗਾ ਨਹੀਂ।’
18ਯਹੂਦਾਹ ਦੇ ਰਾਜੇ ਨੂੰ ਦੱਸੋ, ਜਿਸ ਨੇ ਤੁਹਾਨੂੰ ਯਾਹਵੇਹ ਤੋਂ ਪੁੱਛਣ ਲਈ ਭੇਜਿਆ ਸੀ, ‘ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਗੱਲਾਂ ਬਾਰੇ ਜਿਹੜੀਆਂ ਤੂੰ ਸੁਣੀਆਂ ਹਨ ਇਹ ਆਖਦਾ ਹੈ:
19ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਨਿਮਰ ਕੀਤਾ ਸੀ ਜਦੋਂ ਤੁਸੀਂ ਸੁਣਿਆ ਕਿ ਮੈਂ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਬੋਲਿਆ ਹੈ। ਕਿ ਉਹ ਸਰਾਪ ਬਣ ਜਾਣਗੇ ਅਤੇ ਬਰਬਾਦ ਹੋ ਜਾਣਗੇ ਅਤੇ ਕਿਉਂਕਿ ਤੁਸੀਂ ਆਪਣੇ ਬਸਤਰ ਪਾੜ ਦਿੱਤੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਯਾਹਵੇਹ ਦਾ ਵਾਕ ਹੈ, ਮੈਂ ਵੀ ਤੁਹਾਨੂੰ ਸੁਣਿਆ ਹੈ।
20ਇਸ ਲਈ ਮੈਂ ਤੁਹਾਨੂੰ ਤੁਹਾਡੇ ਪੁਰਖਿਆਂ ਕੋਲ ਇਕੱਠਾ ਕਰਾਂਗਾ ਅਤੇ ਤੁਹਾਨੂੰ ਸ਼ਾਂਤੀ ਨਾਲ ਦਫ਼ਨਾਇਆ ਜਾਵੇਗਾ। ਤੁਹਾਡੀਆਂ ਅੱਖਾਂ ਉਸ ਸਾਰੀ ਤਬਾਹੀ ਨੂੰ ਨਹੀਂ ਦੇਖ ਸਕਣਗੀਆਂ ਜੋ ਮੈਂ ਇਸ ਸਥਾਨ ਉੱਤੇ ਲਿਆਉਣ ਜਾ ਰਿਹਾ ਹਾਂ।’ ” ਇਸ ਲਈ ਉਹ ਉਸਦਾ ਜਵਾਬ ਰਾਜੇ ਕੋਲ ਵਾਪਸ ਲੈ ਗਏ।