2 ਰਾਜਿਆਂ 23

ਪਾਤਸ਼ਾਹ ਨੇ ਪੁੱਛਿਆ, “ਮੈਂ ਦੇਖ ਰਿਹਾ ਹਾਂ ਕਿ ਉਹ ਮਕਬਰੇ ਦਾ ਪੱਥਰ ਕੀ ਹੈ?” ਸ਼ਹਿਰ ਦੇ ਲੋਕਾਂ ਨੇ ਆਖਿਆ, “ਇਹ ਉਸ ਪਰਮੇਸ਼ਵਰ ਦੇ ਬੰਦੇ ਦੀ ਕਬਰ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜਾ ਯਹੂਦਾਹ ਤੋਂ ਆਇਆ ਸੀ ਅਤੇ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਉਸ ਨਾਲ ਕੀਤੀਆਂ ਹਨ।”

2 Kings 23:17 (UKJV) Then he said, What title is that that I see? And the men of the city told him, It is the tomb of the man of God, which came from Judah, and proclaimed these things that you have done against the altar of Bethel.

15ਇੱਥੋਂ ਤੱਕ ਕਿ ਬੈਤਏਲ ਦੀ ਜਗਵੇਦੀ, ਨੇਬਾਥ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਗਈ ਉੱਚੀ ਥਾਂ, ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ, ਇੱਥੋਂ ਤੱਕ ਕਿ ਉਹ ਜਗਵੇਦੀ ਅਤੇ ਉੱਚੀ ਥਾਂ ਵੀ ਉਸ ਨੇ ਢਾਹ ਦਿੱਤੀ ਸੀ। ਉਸ ਨੇ ਉੱਚੀ ਥਾਂ ਨੂੰ ਸਾੜ ਦਿੱਤਾ ਅਤੇ ਉਸ ਨੂੰ ਪੀਹ ਨੂੰ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੇ ਥੰਮ ਨੂੰ ਵੀ ਸਾੜ ਦਿੱਤਾ।

16ਅਤੇ ਜਦ ਯੋਸ਼ੀਯਾਹ ਮੁੜਿਆ ਅਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਦੇਖੀਆਂ ਤਾਂ ਉਸ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਹਨਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਇਹ ਯਾਹਵੇਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ਵਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾਂ ਦਾ ਵੀ ਪਰਚਾਰ ਕੀਤਾ ਸੀ।

17ਪਾਤਸ਼ਾਹ ਨੇ ਪੁੱਛਿਆ, “ਮੈਂ ਦੇਖ ਰਿਹਾ ਹਾਂ ਕਿ ਉਹ ਮਕਬਰੇ ਦਾ ਪੱਥਰ ਕੀ ਹੈ?” ਸ਼ਹਿਰ ਦੇ ਲੋਕਾਂ ਨੇ ਆਖਿਆ, “ਇਹ ਉਸ ਪਰਮੇਸ਼ਵਰ ਦੇ ਬੰਦੇ ਦੀ ਕਬਰ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜਾ ਯਹੂਦਾਹ ਤੋਂ ਆਇਆ ਸੀ ਅਤੇ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਉਸ ਨਾਲ ਕੀਤੀਆਂ ਹਨ।”

18ਤਾਂ ਉਹ ਨੇ ਆਖਿਆ, “ਉਸ ਨੂੰ ਵਿਸ਼ਰਾਮ ਕਰਨ ਦਿਓ, ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ” ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ।

19ਜਿਵੇਂ ਕਿ ਉਸਨੇ ਬੈਤਏਲ ਵਿੱਚ ਕੀਤਾ ਸੀ, ਯੋਸ਼ੀਯਾਹ ਨੇ ਉਹਨਾਂ ਉੱਚੇ ਸਥਾਨਾਂ ਦੇ ਸਾਰੇ ਮੰਦਰਾਂ ਨੂੰ ਹਟਾ ਦਿੱਤਾ ਜੋ ਇਸਰਾਏਲ ਦੇ ਰਾਜਿਆਂ ਨੇ ਸਾਮਰਿਯਾ ਦੇ ਕਸਬਿਆਂ ਵਿੱਚ ਬਣਾਏ ਸਨ ਅਤੇ ਜਿਨ੍ਹਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.