4ਰਾਜੇ ਨੇ ਹਿਲਕੀਯਾਹ ਪ੍ਰਧਾਨ ਜਾਜਕ, ਅਗਲੇ ਦਰਜੇ ਤੇ ਜਾਜਕਾਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਬਆਲ ਅਤੇ ਅਸ਼ੇਰਾਹ ਲਈ ਬਣਾਈਆਂ ਸਾਰੀਆਂ ਵਸਤੂਆਂ ਅਤੇ ਸਾਰੇ ਤਾਰਿਆਂ ਵਾਲੇ ਤਸਵੀਰਾਂ ਨੂੰ ਯਾਹਵੇਹ ਦੇ ਭਵਨ ਵਿੱਚੋਂ ਹਟਾਉਣ। ਉਸ ਨੇ ਉਹਨਾਂ ਨੂੰ ਯੇਰੂਸ਼ਲੇਮ ਤੋਂ ਬਾਹਰ ਕਿਦਰੋਨ ਘਾਟੀ ਦੇ ਖੇਤਾਂ ਵਿੱਚ ਸਾੜ ਦਿੱਤਾ ਅਤੇ ਰਾਖ ਬੈਤਏਲ ਵਿੱਚ ਲੈ ਗਿਆ।
5ਉਸ ਨੇ ਯਹੂਦਾਹ ਦੇ ਕਸਬਿਆਂ ਦੇ ਉੱਚੇ ਸਥਾਨਾਂ ਉੱਤੇ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਲੋਕਾਂ ਉੱਤੇ ਧੂਪ ਧੁਖਾਉਣ ਲਈ ਯਹੂਦਾਹ ਦੇ ਰਾਜਿਆਂ ਦੁਆਰਾ ਨਿਯੁਕਤ ਕੀਤੇ ਗਏ ਮੂਰਤੀ-ਪੂਜਕ ਜਾਜਕਾਂ ਨੂੰ ਖ਼ਤਮ ਕਰ ਦਿੱਤਾ, ਜਿਹੜੇ ਬਆਲ, ਸੂਰਜ ਅਤੇ ਚੰਦ, ਤਾਰਾਮੰਡਲ ਅਤੇ ਸਾਰਿਆਂ ਤਾਰਿਆਂ ਲਈ ਧੂਪ ਧੁਖਾਉਂਦੇ ਸਨ।
6ਉਸ ਨੇ ਅਸ਼ੇਰਾਹ ਦੇ ਖੰਭੇ ਨੂੰ ਯਾਹਵੇਹ ਦੇ ਭਵਨ ਤੋਂ ਯੇਰੂਸ਼ਲੇਮ ਦੇ ਬਾਹਰ ਕਿਦਰੋਨ ਘਾਟੀ ਵਿੱਚ ਲਿਆਂਦਾ ਅਤੇ ਉੱਥੇ ਇਸ ਨੂੰ ਸਾੜ ਦਿੱਤਾ। ਉਸ ਨੇ ਇਸ ਦਾ ਚੂਰਾ ਬਣਾ ਦਿੱਤਾ ਅਤੇ ਆਮ ਲੋਕਾਂ ਦੀਆਂ ਕਬਰਾਂ ਉੱਤੇ ਉਹ ਧੂੜ ਖਿਲਾਰ ਦਿੱਤੀ।
7ਉਸ ਨੇ ਮਰਦ ਵੇਸਵਾ ਦੇ ਕਮਰਿਆਂ ਨੂੰ ਵੀ ਢਾਹ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ, ਉਹ ਕਮਰੇ ਜਿੱਥੇ ਔਰਤਾਂ ਅਸ਼ੇਰਾਹ ਲਈ ਬੁਣਾਈ ਕਰਦੀਆਂ ਸਨ।
8ਅਤੇ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗੇਬਾ ਤੋਂ ਲੈ ਕੇ ਬੇਰਸ਼ੇਬਾ ਤੱਕ ਉਹਨਾਂ ਸਾਰਿਆਂ ਉੱਚਿਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੀਆਂ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੂ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ।