9ਇਸ ਲਈ ਇਸਰਾਏਲ ਦਾ ਰਾਜਾ ਯਹੂਦਾਹ ਦੇ ਰਾਜੇ ਅਤੇ ਅਦੋਮ ਦੇ ਰਾਜੇ ਦੇ ਨਾਲ ਤੁਰ ਪਿਆ। ਸੱਤ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ, ਸੈਨਾਂ ਕੋਲ ਅਤੇ ਪਸ਼ੂਆਂ ਕੋਲ ਜਿਹੜੇ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਸਨ ਪੀਣ ਨੂੰ ਪਾਣੀ ਨਹੀਂ ਸੀ।
10ਇਸਰਾਏਲ ਦੇ ਰਾਜੇ ਨੇ ਕਿਹਾ, “ਹਾਏ, ਹਾਏ! ਕੀ ਯਾਹਵੇਹ ਨੇ ਸਾਨੂੰ ਤਿੰਨ ਰਾਜਿਆਂ ਨੂੰ ਸਿਰਫ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਬੁਲਾਇਆ ਹੈ?”
11ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ, ਜਿਸ ਦੇ ਦੁਆਰਾ ਅਸੀਂ ਯਾਹਵੇਹ ਤੋਂ ਪੁੱਛ ਸਕੀਏ?” ਇਸਰਾਏਲ ਦੇ ਰਾਜੇ ਦੇ ਇੱਕ ਅਧਿਕਾਰੀ ਨੇ ਉੱਤਰ ਦਿੱਤਾ, “ਸ਼ਾਫ਼ਾਟ ਦਾ ਪੁੱਤਰ ਅਲੀਸ਼ਾ ਇੱਥੇ ਹੈ। ਜੋ ਏਲੀਯਾਹ ਦੇ ਹੱਥਾਂ ਤੇ ਪਾਣੀ ਪਾਉਂਦਾ ਹੁੰਦਾ ਸੀ।”
12ਯਹੋਸ਼ਾਫ਼ਾਟ ਨੇ ਕਿਹਾ, “ਯਾਹਵੇਹ ਦਾ ਬਚਨ ਉਸਦੇ ਕੋਲ ਹੈ।” ਇਸ ਲਈ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਕੋਲ ਗਏ।
13ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ? ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾ।” ਇਸਰਾਏਲ ਦੇ ਰਾਜੇ ਨੇ ਜਵਾਬ ਦਿੱਤਾ, “ਨਹੀਂ ਕਿਉਂਕਿ ਇਹ ਯਾਹਵੇਹ ਸੀ ਜਿਸ ਨੇ ਸਾਨੂੰ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਸਾਨੂੰ ਤਿੰਨ ਰਾਜਿਆਂ ਨੂੰ ਇਕੱਠਿਆਂ ਬੁਲਾਇਆ ਸੀ।”