1ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਦੀ ਪਤਨੀ ਨੇ ਅਲੀਸ਼ਾ ਨੂੰ ਪੁਕਾਰਿਆ ਅਤੇ ਆਖਿਆ, “ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਕਿ ਉਹ ਯਾਹਵੇਹ ਦਾ ਡਰ ਰੱਖਦਾ ਸੀ। ਪਰ ਹੁਣ ਉਸਦਾ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਗੁਲਾਮ ਬਣਾ ਕੇ ਲੈ ਚੱਲੇ ਹਨ।”
2ਅਲੀਸ਼ਾ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਹਾਂ? ਦੱਸ, ਤੇਰੇ ਘਰ ਕੀ ਹੈ?” ਉਹ ਬੋਲੀ “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਇਲਾਵਾ ਕੁਝ ਵੀ ਨਹੀਂ ਹੈ।”
3ਅਲੀਸ਼ਾ ਨੇ ਆਖਿਆ, “ਜਾ ਅਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲਿਆ। ਧਿਆਨ ਰਹੇ ਭਾਂਡੇ ਥੋੜੇ ਨਾ ਹੋਣ।
4ਫਿਰ ਅੰਦਰ ਜਾ ਕੇ ਆਪਣੇ ਪੁੱਤਰਾਂ ਦੇ ਨਾਲ ਦਰਵਾਜ਼ਾ ਬੰਦ ਕਰ ਲਈ। ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ ਅਤੇ ਜਿਹੜਾ ਭਰ ਜਾਵੇਂ ਉਸਨੂੰ, ਇੱਕ ਪਾਸੇ ਰੱਖ ਦੇਵੀਂ।”