14ਫਿਰ ਉਸਨੇ ਘੋੜੇ ਅਤੇ ਰੱਥ ਅਤੇ ਇੱਕ ਮਜ਼ਬੂਤ ਫ਼ੌਜ ਭੇਜੀ। ਉਹਨਾਂ ਨੇ ਰਾਤ ਨੂੰ ਜਾ ਕੇ ਸ਼ਹਿਰ ਨੂੰ ਘੇਰ ਲਿਆ।
15ਜਦੋਂ ਪਰਮੇਸ਼ਵਰ ਦੇ ਜਨ ਅਲੀਸ਼ਾ ਦਾ ਸੇਵਕ ਅਗਲੀ ਸਵੇਰ ਉੱਠ ਕੇ ਬਾਹਰ ਨਿਕਲਿਆ, ਤਾਂ ਘੋੜਿਆਂ ਅਤੇ ਰਥਾਂ ਵਾਲੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ ਸੀ। ਨੌਕਰ ਨੇ ਪੁੱਛਿਆ, “ਹਾਏ, ਮੇਰੇ ਮਹਾਰਾਜ! ਸਾਨੂੰ ਕੀ ਕਰਨਾ ਚਾਹੀਦਾ ਹੈ?”
16ਨਬੀ ਨੇ ਜਵਾਬ ਦਿੱਤਾ, “ਡਰ ਨਾ, ਜੋ ਸਾਡੇ ਨਾਲ ਹਨ ਉਹ ਉਹਨਾਂ ਨਾਲੋਂ ਵੱਧ ਹਨ ਜੋ ਉਹਨਾਂ ਦੇ ਨਾਲ ਹਨ।”
17ਅਤੇ ਅਲੀਸ਼ਾ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ ਉਸਦੀਆਂ ਅੱਖਾਂ ਖੋਲ੍ਹੋ, ਤਾਂ ਜੋ ਉਹ ਦੇਖ ਸਕੇ।” ਤਦ ਯਾਹਵੇਹ ਨੇ ਸੇਵਕ ਦੀਆਂ ਅੱਖਾਂ ਖੋਲ੍ਹੀਆਂ, ਅਤੇ ਉਸਨੇ ਅਲੀਸ਼ਾ ਦੇ ਚਾਰੇ ਪਾਸੇ ਘੋੜਿਆਂ ਅਤੇ ਅੱਗ ਦੇ ਰਥਾਂ ਨਾਲ ਭਰੀਆਂ ਪਹਾੜੀਆਂ ਨੂੰ ਦੇਖਿਆ।
18ਜਦ ਦੁਸ਼ਮਣ ਦੀ ਫ਼ੌਜ ਉਸਦੇ ਵੱਲ ਉੱਤਰੀ, ਅਲੀਸ਼ਾ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਇਸ ਫ਼ੌਜ ਨੂੰ ਅੰਨ੍ਹਾ ਕਰ ਦਿਓ।” ਇਸ ਲਈ ਉਸਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ, ਜਿਵੇਂ ਕਿ ਅਲੀਸ਼ਾ ਨੇ ਕਿਹਾ ਸੀ।