9ਮੈਂ ਅਹਾਬ ਦੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ।
10ਜਿੱਥੋਂ ਤੱਕ ਈਜ਼ੇਬੇਲ ਦੀ ਗੱਲ ਹੈ, ਕੁੱਤੇ ਉਸ ਨੂੰ ਯਿਜ਼ਰਏਲ ਯੇਜ਼ਰੀਲ ਦੀ ਜ਼ਮੀਨ ਉੱਤੇ ਖਾ ਜਾਣਗੇ ਅਤੇ ਕੋਈ ਵੀ ਉਸ ਨੂੰ ਦੱਬੇਗਾ ਨਹੀਂ।’ ” ਤਦ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਭੱਜ ਗਿਆ।
11ਜਦੋਂ ਯੇਹੂ ਬਾਹਰ ਆਪਣੇ ਸਾਥੀ ਸੇਵਕਾਂ ਕੋਲ ਗਿਆ, ਤਾਂ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਪੁੱਛਿਆ, “ਕੀ ਸਭ ਕੁਝ ਠੀਕ ਹੈ? ਇਹ ਪਾਗਲ ਤੇਰੇ ਕੋਲ ਕਿਉਂ ਆਇਆ?” ਯੇਹੂ ਨੇ ਜਵਾਬ ਦਿੱਤਾ, “ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਅਤੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ।”
12ਉਹਨਾਂ ਨੇ ਕਿਹਾ, “ਇਹ ਸੱਚ ਨਹੀਂ ਹੈ! ਸਾਨੂੰ ਦਸ ਸੱਚ ਕੀ ਹੈ।” ਯੇਹੂ ਨੇ ਕਿਹਾ, “ਉਸਨੇ ਮੈਨੂੰ ਇਹ ਦੱਸਿਆ: ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ”
13ਇਹ ਸੁਣ ਕੇ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਬਾਹਰਲਾ ਕੱਪੜਾ ਲਾਹ ਕੇ ਪੱਥਰ ਦੀਆਂ ਪੌੜੀਆਂ ਉੱਤੇ ਵਿਛਾ ਦਿੱਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਉੱਚੀ-ਉੱਚੀ ਕਿਹਾ, “ਯੇਹੂ ਰਾਜਾ ਹੈ!”