2 ਰਾਜਿਆਂ 9

ਘੋੜਸਵਾਰ ਯੇਹੂ ਨੂੰ ਮਿਲਣ ਲਈ ਨਿਕਲਿਆ ਅਤੇ ਕਿਹਾ, “ਰਾਜੇ ਇਹ ਆਖਦੇ ਹਨ, ‘ਕੀ ਤੂੰ ਸ਼ਾਂਤੀ ਨਾਲ ਆਇਆ ਹੈ?’ ” ਯੇਹੂ ਨੇ ਜਵਾਬ ਦਿੱਤਾ, “ਤੇਰਾ ਸ਼ਾਂਤੀ ਨਾਲ ਕੀ ਲੈਣਾ ਦੇਣਾ ਹੈ? ਤੂੰ ਮੇਰੇ ਪਿੱਛੇ ਚੱਲ।” ਨਿਗਾਹਬਾਨ ਨੇ ਦੱਸਿਆ, “ਦੂਤ ਉਹਨਾਂ ਕੋਲ ਪਹੁੰਚ ਗਿਆ ਹੈ, ਪਰ ਉਹ ਵਾਪਸ ਨਹੀਂ ਆ ਰਿਹਾ ਹੈ।”

2 Kings 9:18 (UKJV) So there went one on horseback to meet him, and said, Thus says the king, Is it peace? And Jehu said, What have you to do with peace? turn you behind me. And the watchman told, saying, The messenger came to them, but he comes not again.

16ਤਦ ਉਹ ਆਪਣੇ ਰਥ ਵਿੱਚ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਅਰਾਮ ਕਰ ਰਿਹਾ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਉਸ ਨੂੰ ਮਿਲਣ ਗਿਆ ਸੀ।

17ਜਦੋਂ ਯਿਜ਼ਰਏਲ ਦੇ ਬੁਰਜ ਉੱਤੇ ਖੜ੍ਹੇ ਨਿਗਾਹਬਾਨ ਨੇ ਯੇਹੂ ਦੀਆਂ ਫ਼ੌਜਾਂ ਨੂੰ ਆਉਂਦੀਆਂ ਦੇਖਿਆ, ਤਾਂ ਉਸ ਨੇ ਪੁਕਾਰਿਆ, “ਮੈਂ ਕੁਝ ਫ਼ੌਜਾਂ ਨੂੰ ਆਉਂਦੀਆਂ ਦੇਖਦਾ ਹਾਂ।” “ਇੱਕ ਘੋੜਸਵਾਰ ਲਿਆਓ,” ਯਹੋਰਾਮ ਨੇ ਹੁਕਮ ਦਿੱਤਾ। “ਉਸਨੂੰ ਉਹਨਾਂ ਨੂੰ ਮਿਲਣ ਲਈ ਭੇਜੋ ਅਤੇ ਪੁੱਛੋ, ‘ਕੀ ਤੁਸੀਂ ਸ਼ਾਂਤੀ ਨਾਲ ਆਏ ਹੋ?’ ”

18ਘੋੜਸਵਾਰ ਯੇਹੂ ਨੂੰ ਮਿਲਣ ਲਈ ਨਿਕਲਿਆ ਅਤੇ ਕਿਹਾ, “ਰਾਜੇ ਇਹ ਆਖਦੇ ਹਨ, ‘ਕੀ ਤੂੰ ਸ਼ਾਂਤੀ ਨਾਲ ਆਇਆ ਹੈ?’ ” ਯੇਹੂ ਨੇ ਜਵਾਬ ਦਿੱਤਾ, “ਤੇਰਾ ਸ਼ਾਂਤੀ ਨਾਲ ਕੀ ਲੈਣਾ ਦੇਣਾ ਹੈ? ਤੂੰ ਮੇਰੇ ਪਿੱਛੇ ਚੱਲ।” ਨਿਗਾਹਬਾਨ ਨੇ ਦੱਸਿਆ, “ਦੂਤ ਉਹਨਾਂ ਕੋਲ ਪਹੁੰਚ ਗਿਆ ਹੈ, ਪਰ ਉਹ ਵਾਪਸ ਨਹੀਂ ਆ ਰਿਹਾ ਹੈ।”

19ਇਸ ਲਈ ਉਹ ਨੇ ਦੂਜੇ ਘੋੜਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, “ਰਾਜਾ ਪੁੱਛਦਾ ਹੈ, ‘ਸ਼ਾਂਤੀ ਵੀ ਹੈ?’ ” ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”

20ਨਿਗਾਹਬਾਨ ਨੇ ਦੱਸਿਆ, “ਉਹ ਉਹਨਾਂ ਤੱਕ ਪਹੁੰਚ ਗਿਆ ਹੈ, ਪਰ ਉਹ ਵਾਪਸ ਵੀ ਨਹੀਂ ਆ ਰਿਹਾ ਹੈ। ਘੋੜਸਵਾਰ ਚਲਾਉਣਾ ਨਿਮਸ਼ੀ ਦੇ ਪੁੱਤਰ ਯੇਹੂ ਵਰਗਾ ਹੈ, ਉਹ ਇੱਕ ਪਾਗਲ ਵਾਂਗ ਚਲਾਉਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.