17ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ਵਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਦੋਂ ਉਸ ਨੂੰ ਪਰਤਾਪੀ ਮਹਿਮਾ ਤੋਂ ਆਵਾਜ਼ ਆਈ, ਉਸ ਨੇ ਕਿਹਾ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ।”
18ਅਸੀਂ ਖੁਦ ਇਸ ਆਵਾਜ਼ ਨੂੰ ਸੁਣਿਆ ਜੋ ਸਵਰਗ ਤੋਂ ਆਈ ਸੀ ਜਦੋਂ ਅਸੀਂ ਪਵਿੱਤਰ ਪਹਾੜ ਤੇ ਉਸ ਦੇ ਨਾਲ ਸੀ।
19ਸਾਡੇ ਕੋਲ ਭਵਿੱਖਬਾਣੀ ਦਾ ਬਚਨ ਵੀ ਹੈ ਜੋ ਪੂਰੀ ਤਰ੍ਹਾਂ ਭਰੋਸੇਯੋਗ ਹੈ, ਅਤੇ ਤੁਸੀਂ ਇਸ ਵੱਲ ਧਿਆਨ ਦੇਣਾ ਚੰਗਾ ਸਮਝੋਗੇ, ਜਿਵੇਂ ਕਿ ਇੱਕ ਹਨੇਰੀ ਜਗ੍ਹਾ ਵਿੱਚ ਇੱਕ ਰੌਸ਼ਨੀ ਚਮਕਦੀ ਹੈ, ਜਦੋਂ ਤੱਕ ਦਿਨ ਚੜ੍ਹਦਾ ਹੈ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚੜ੍ਹ ਆਵੇ।
20ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦੀ ਵਿਆਖਿਆ ਨਬੀ ਦੇ ਆਪਣੇ ਯਤਨ ਨਾਲ ਨਹੀਂ ਹੋਈ।
21ਕਿਉਂਕਿ ਭਵਿੱਖਬਾਣੀ ਦੀ ਸ਼ੁਰੂਆਤ ਕਦੇ ਵੀ ਮਨੁੱਖੀ ਇੱਛਾ ਨਾਲ ਨਹੀਂ ਹੋਈ, ਪਰ ਨਬੀ, ਭਾਵੇਂ ਮਨੁੱਖ ਸਨ, ਉਹ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਜਿਵੇਂ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਅਗਵਾਈ ਕਰਦਾ ਸੀ।